ਅਜੀਤ ਮਹਿੰਦੀ ਨੇ ਪਤੀ ਨਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਹੰਸ ਰਾਜ ਹੰਸ ਦੀ ਵੱਡੀ ਨੂੰਹ ਅਜੀਤ ਮਹਿੰਦੀ ਨੇ ਆਪਣੇ ਪਤੀ ਨਵਰਾਜ ਹੰਸ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ਦੀ ਬੈਕਗਰਾਊਂਡ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਗੀਤ ਚੱਲ ਰਿਹਾ ਹੈ ।

By  Shaminder October 4th 2023 05:41 PM

ਹੰਸ ਰਾਜ ਹੰਸ ਦੀ ਵੱਡੀ ਨੂੰਹ ਅਜੀਤ ਮਹਿੰਦੀ (Ajit Mehndi) ਨੇ ਆਪਣੇ ਪਤੀ ਨਵਰਾਜ ਹੰਸ ਦੇ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ਦੀ ਬੈਕਗਰਾਊਂਡ ‘ਚ ਤੁਸੀਂ ਵੇਖ ਸਕਦੇ ਹੋ ਕਿ  ਬਾਲੀਵੁੱਡ ਗੀਤ ਚੱਲ ਰਿਹਾ ਹੈ । ਇਸ ਵੀਡੀਓ ਨੂੰ ਨਵਰਾਜ ਹੰਸ ਦੇ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। 


ਹੋਰ ਪੜ੍ਹੋ : 
ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ਤੋਂ ਕੀਤੀ ਮੰਗ, ‘ਮੇਰੇ ਪੁੱਤ ਦਾ ਐੱਸਵਾਈਐੱਲ’ ਗੀਤ ਚੱਲਣ ਦਿਓ ਜਾਂ ਫਿਰ ਲਾਰੈਂਸ ਦੀ ਇੰਟਰਵਿਊ ਵੀ ਬੈਨ ਕਰੋ’

ਨਵਰਾਜ ਹੰਸ ਦਾ ਵਰਕ ਫ੍ਰੰਟ 

ਨਵਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਪਰੀਣੀਤੀ ਅਤੇ ਰਾਘਵ ਚੱਢਾ ਦੇ ਵਿਆਹ ‘ਚ ਵੀ ਪਰਫਾਰਮ ਕੀਤਾ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ਅਤੇ ਵਿਆਹ ‘ਚ ਨਵਰਾਜ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ ਸੀ ।


ਨਵਰਾਜ ਹੰਸ ਜਿੱਥੇ ਵਧੀਆ ਗਾਇਕ ਹਨ ਉੱਥੇ ਹੀ ਵਧੀਆ ਅਦਾਕਾਰ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।ਉਹ ਦਲੇਰ ਮਹਿੰਦੀ ਦੇ ਜਵਾਈ ਹਨ ਅਤੇ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਹਨ । ਉਨ੍ਹਾਂ ਤੋਂ ਛੋਟਾ ਯੁਵਰਾਜ ਹੰਸ ਹੈ ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹੈ । ਯੁਵਰਾਜ ਹੰਸ ਜਲਦ ਹੀ ਆਪਣੀ ਹੌਰਰ ਫ਼ਿਲਮ ‘ਗੁੜੀਆ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗਾ । 

View this post on Instagram

A post shared by Ajit Navraj Hans (@ajitmehndi)





Related Post