ਫ਼ਿਲਮਾਂ ‘ਚ ਹੋਏ ਨਾਕਾਮ ਤਾਂ ਵਿਦੇਸ਼ ‘ਚ ਜਾ ਕੇ ਸੈਟਲ ਕੀਤਾ ਆਪਣਾ ਬਿਜਨੇਸ, ਵਿਦੇਸ਼ਾਂ ‘ਚ ਕਰੋੜਾਂ ਦੀ ਕਮਾਈ ਕਰ ਰਹੇ ਇਹ ਅਦਾਕਾਰ

ਬਾਲੀਵੁੱਡ ਇੰਡਸਟਰੀ ‘ਚ ਪਤਾ ਨਹੀਂ ਕਿੰਨੇ ਕੁ ਕਲਾਕਾਰ ਹੋਏ ਨੇ, ਜੋ ਇੰਡਸਟਰੀ ‘ਚ ਕਦੋਂ ਆਏ ਅਤੇ ਕਦੋਂ ਇੰਡਸਟਰੀ ਚੋਂ ਗਾਇਬ ਹੋ ਗਏ ਕਿਸੇ ਨੂੰ ਪਤਾ ਨਹੀਂ ਲੱਗਿਆ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਦਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕੁਝ ਕੁ ਸਮਾਂ ਹੀ ਇੰਡਸਟਰੀ ‘ਚ ਟਿਕ ਪਾਏ ।

By  Shaminder July 16th 2023 07:00 AM

ਬਾਲੀਵੁੱਡ ਇੰਡਸਟਰੀ ‘ਚ ਪਤਾ ਨਹੀਂ ਕਿੰਨੇ ਕੁ ਕਲਾਕਾਰ ਹੋਏ ਨੇ, ਜੋ ਇੰਡਸਟਰੀ ‘ਚ ਕਦੋਂ ਆਏ ਅਤੇ ਕਦੋਂ ਇੰਡਸਟਰੀ ਚੋਂ ਗਾਇਬ ਹੋ ਗਏ ਕਿਸੇ ਨੂੰ ਪਤਾ ਨਹੀਂ ਲੱਗਿਆ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਦਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕੁਝ ਕੁ ਸਮਾਂ ਹੀ ਇੰਡਸਟਰੀ ‘ਚ ਟਿਕ ਪਾਏ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੁਗਲ ਹੰਸਰਾਜ ਦੀ । ਜਿਸ ਨੇ ਕੁਝ ਕੁ ਫ਼ਿਲਮਾਂ ‘ਚ ਕੰਮ ਕੀਤਾ ਸੀ । ਜੁਗਲ ਹੰਸਰਾਜ (Jugal Hans Raj) ਨੇ ਮਲਟੀਸਟਾਰਰ ਫ਼ਿਲਮ ‘ਮੋਹੱਬਤੇਂ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ।


ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਫ਼ਿਲਮ ‘ਓ ਮਾਈ ਗੌਡ’ ਹੋਵੇਗੀ ਬੈਨ, ਬਿਨ੍ਹਾਂ ਇਜਾਜ਼ਤ ਅਕਸ਼ੇ ਨੇ ਫ਼ਿਲਮਾਏ ਅਜਿਹੇ ਦ੍ਰਿਸ਼

ਪਰ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਕਰਨ ਤੋਂ ਬਾਅਦ ਉਹ ਫ਼ਿਲਮਾਂ ‘ਚੋਂ ਗਾਇਬ ਜਿਹੇ ਹੋ ਗਏ ਸਨ । ਪਰ ਆਪਣੀ ਖੂਬਸੂਰਤੀ ਦੇ ਨਾਲ ਉਨ੍ਹਾਂ ਨੇ ਕੁੜੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ । ਅੱਜ ਕੱਲ੍ਹ ਉਹ ਅਮਰੀਕਾ ‘ਚ ਆਪਣਾ ਬਿਜਨੇਸ ਕਰ ਰਹੇ ਹਨ ।

ਲੰਡਨ ‘ਚ ਸੈਟਲ ਹੋਏ ਪੂਰਬ ਕੋਹਲੀ 


ਹੁਣ ਗੱਲ ਕਰਦੇ ਹਾਂ ਪੂਰਬ ਕੋਹਲੀ ਦੀ ਜੋ ਅੱਜ ਕੱਲ੍ਹ ਲੰਡਨ ‘ਚ ਰਹਿ ਰਹੇ ਹਨ । ੳੇੁਨ੍ਹਾਂ ਨੇ ਫ਼ਿਲਮਾਂ ‘ਚ ਵੀ ਕੰਮ ਕੀਤਾ ਪਰ ਉਹ ਫ਼ਿਲਮਾਂ 'ਚ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੇ ਅਤੇ ਅੱਜ ਕੱਲ੍ਹ ਉਹ ਕੁਝ ਕੁ ਵੈੱਬ ਸੀਰੀਜ਼ ‘ਚ ਨਜ਼ਰ ਆ ਰਹੇ ਹਨ । 


ਨਕੁਲ ਕਪੂਰ ਕੈਨੇਡਾ ‘ਚ ਸਿਖਾ ਰਹੇ ਯੋਗਾ 

ਨਕੁਲ ਕਪੂਰ ਦੇ ਕਰੀਅਰ ਨੇ ਜਿੰਨੀ ਤੇਜ਼ੀ ਦੇ ਨਾਲ ਬੁਲੰਦੀਆਂ ਨੂੰ ਛੂਹਿਆ ਸੀ, ਓਨੀ ਹੀ ਤੇਜ਼ੀ ਦੇ ਨਾਲ ਉਨ੍ਹਾਂ ਦੇ ਕਰੀਅਰ ਦਾ ਗ੍ਰਾਫ ਥੱਲੇ ਆ ਗਿਆ ਸੀ । ਉਸ ਨੇ ਫ਼ਿਲਮ ‘ਤੁਮ ਸੇ ਅੱਛਾ ਕੌਣ ਹੈ’ ਦੇ ਨਾਲ ਸ਼ੁਰੂਆਤ ਕੀਤੀ ਸੀ । ਪਰ ਇਸ ਤੋਂ ਬਾਅਦ ਉਹ ਕੁਝ ਕਮਾਲ ਨਾ ਕਰ ਸਕੇ । ਉਨ੍ਹਾਂ ਦਾ ਕਰੀਅਰ ਇਸ ਤਰ੍ਹਾਂ ਡੁੱਬਿਆ ਕਿ ਉਹ ਮੁੜ ਤੋਂ ਬਾਲੀਵੁੱਡ ‘ਚ ਉੱਠ ਨਾ ਸਕੇ । ਅੱਜ ਕੱਲ੍ਹ ਉਹ ਕੈਨੇਡਾ ‘ਚ ਲੋਕਾਂ ਨੂੰ ਯੋਗਾ ਸਿਖਾ ਕੇ ਮੋਟੀ ਕਮਾਈ ਕਰ ਰਹੇ ਹਨ । 


ਮਯੂਰ ਰਾਜ ਵਰਮਾ ਨੂੰ ਮਹਾਭਾਰਤ ਤੋਂ ਮਿਲੀ ਪਛਾਣ 

ਮਯੂਰ ਰਾਜ ਵਰਮਾ ਜਿਸ ਨੇ ‘ਮਹਾਭਾਰਤ’ ‘ਚ ਨਿਭਾਏ ਅਭਿਮਨਿਊ ਦੇ ਕਿਰਦਾਰ ਦੇ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ ।ਪਰ ਇਸ ਤੋਂ ਬਾਅਦ ਉਹ ਇੱਕ ਦੋ ਸੀਰੀਅਲਸ ‘ਚ ਨਜ਼ਰ ਆਏ ਅਤੇ ਅਚਾਨਕ ਗਾਇਬ ਹੋ ਗਏ ਅਤੇ ਗੁੰਮਨਾਮੀ ਦੀ ਜ਼ਿੰਦਗੀ ਜਿਉਣ ਲੱਗ ਪਏ । ਅੱਜ ਕੱਲ੍ਹ ਉਹ ਵੀ ਵਿਦੇਸ਼ ‘ਚ ਰਹਿੰਦੇ ਹਨ ਅਤੇ ਆਪਣਾ ਕੋਈ ਕਾਰੋਬਾਰ ਕਰ ਰਹੇ ਹਨ । 






Related Post