ਸਿੱਧੂ ਮੂਸੇਵਾਲਾ ਦੇ ਮਾਪੇ ਨਵ-ਜਨਮੇ ਬੱਚੇ ਦੇ ਨਾਲ ਆਏ ਨਜ਼ਰ, ਮਾਪਿਆਂ ਨੇ ਨਵ-ਜਨਮੇ ਬੱਚੇ ਨੂੰ ਦਿੱਤੀ ਗੁੜਤੀ
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦੇ ਮਾਪੇ ਬੱਚੇ ਨੂੰ ਗੁੜਤੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
ਸਿੱਧੂ ਮੂਸੇਵਾਲਾ (Sidhu Moose wala) ਦੇ ਮਾਪਿਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਇੱਕ ਨਵ-ਜਨਮੇ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦੇ ਮਾਪੇ ਬੱਚੇ ਨੂੰ ਗੁੜਤੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪੁੱਛਿਆ ਨਿਰਮਲ ਰਿਸ਼ੀ ਤੋਂ ਅਜਿਹਾ ਸਵਾਲ, ਅਦਾਕਾਰਾ ਨੇ ਵੱਟ ਲਈ ਘੂਰੀ
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਵੱਖਰੀ ਪਛਾਣ ਬਣਾਈ ਸੀ । ਉਸ ਦਾ ਕਰੀਅਰ ਬੇਸ਼ੱਕ ਬਹੁਤ ਛੋਟਾ ਜਿਹਾ ਰਿਹਾ । ਪਰ ਆਪਣੇ ਇਸ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਸ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਵੱਖਰੀ ਛਾਪ ਛੱਡ ਦਿੱਤੀ ਹੈ ।
ਬੀਤੇ ਦਿਨ ਉਸ ਦੀ ਹਵੇਲੀ ‘ਤੇ ਉਸ ਦੇ ਮਾਪਿਆਂ ਨੂੰ ਮਿਲਣ ਦੇ ਲਈ ਨਾਈਜੀਰੀਅਨ ਰੈਪਰ ਟੀਓਨ ਵੇਨ ਵੀ ਆਇਆ ਸੀ । ਉਸ ਨੇ ਨਾ ਸਿਰਫ ਸਿੱਧੂ ਦੇ ਮਾਪਿਆਂ ਦੇ ਨਾਲ ਮੁਲਕਾਤਾ ਕੀਤੀ,ਬਲਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕ ਗੀਤ ਵੀ ਰਿਲੀਜ਼ ਕੀਤਾ । ਜਿਸ ਦਾ ਕੁਝ ਹਿੱਸਾ ਉਸ ਨੇ ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਸ਼ੂਟ ਕੀਤਾ ਸੀ ।
ਸਿੱਧੂ ਦਾ ਪਿੰਡ ਜਵਾਹਕੇ ‘ਚ ਹੋਇਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਦੇ ਨਜ਼ਦੀਕ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ । ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ । ਪਰ ਕੁਝ ਹਥਿਆਰਬੰਦ ਲੋਕਾਂ ਨੇ ਉਸ ਨੂੰ ਰਸਤੇ ‘ਚ ਹੀ ਘੇਰ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ ਸੀ । ਬੇਸ਼ੱਕ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਹੈ,ਪਰ ਆਪਣੇ ਗੀਤਾਂ ਕਰਕੇ ਉਹ ਪੂਰੀ ਦੁਨੀਆ ‘ਚ ਅਮਰ ਹੋ ਗਿਆ ਹੈ ।