ਅਦਾਕਾਰਾ ਤਾਨੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਫ਼ਿਲਮ ਦੀ ਕਾਮਯਾਬੀ ਲਈ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

ਅਦਾਕਾਰਾ ਤਾਨੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੀ ਹੈ ।

By  Shaminder June 6th 2023 11:12 AM

ਅਦਾਕਾਰਾ ਤਾਨੀਆ (Tania)ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਮੱਥਾ ਟੇਕਿਆ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੀ ਹੈ ।ਅਦਾਕਾਰਾ ਨੇ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਵੀ ਮਾਣਿਆ । ਜਿਸ ਦੀਆਂ ਕਈ ਤਸਵੀਰਾਂ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।  


View this post on Instagram

A post shared by TANIA (Nikko) (@taniazworld)


ਹੋਰ ਪੜ੍ਹੋ :  ਪਾਕਿਸਤਾਨੀਆਂ ਦੀ ਇਹ ਹਰਕਤ ਵੇਖ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਆਇਆ ਗੁੱਸਾ, ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ

ਤਾਨੀਆ ਦੀ ਹਾਲ ਹੀ ‘ਚ ਰਿਲੀਜ਼ ਹੋਈ ਹੈ ਫ਼ਿਲਮ

ਅਦਾਕਾਰਾ ਤਾਨੀਆ ਦੀ ਫ਼ਿਲਮ ‘ਗੋਡੇ ਗੋਡੇ ਚਾਅ’ ਹਾਲ ਹੀ ‘ਚ ਰਿਲੀਜ਼ ਹੋਈ ਹੈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਫ਼ਿਲਮ ਤਾਨੀਆ ਦੇ ਨਾਲ ਨਾਲ ਉੱਘੀ ਅਦਾਕਾਰਾ ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਸਣੇ ਕਈ ਵੱਡੇ ਕਲਾਕਾਰ ਸ਼ਾਮਿਲ ਹਨ ।


ਇਹ ਫ਼ਿਲਮ ਪੁਰਾਣੇ ਸਮਿਆਂ ਨੂੰ ਦਰਸਾਉਂਦੀ ਹੈ ।ਜਦੋਂ ਔਰਤਾਂ ਨੂੰ ਬਰਾਤ ‘ਚ ਲਿਜਾਣ ਦਾ ਰਿਵਾਜ਼ ਨਹੀਂ ਹੁੰਦਾ । ਪਰ ਫ਼ਿਲਮ ਦੀ ਮੁੱਖ ਅਦਾਕਾਰਾ ਸੋਨਮ ਬਾਜਵਾ ਇਸ ਧਾਰਨਾ ਨੂੰ ਤੋੜਦੀ ਹੈ । ਇਸ ਤੋਂ ਪਹਿਲਾਂ ਸੋਨਮ ਬਾਜਵਾ, ਤਾਨੀਆ ਅਤੇ ਨਿਰਮਲ ਰਿਸ਼ੀ ਦੀ ਤਿੱਕੜੀ ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਈ ਸੀ ।


ਇਸ ਫ਼ਿਲਮ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ । ਫ਼ਿਲਮ ‘ਚ ਤਿੰਨਾਂ ਤੋਂ ਇਲਾਵਾ ਗੁਰਨਾਮ ਭੁੱਲਰ ਵੀ ਦਿਖਾਈ ਦਿੱਤੇ ਸਨ । ਇਸ ਤੋਂ ਪਹਿਲਾਂ ਤਾਨੀਆ ਐਮੀ ਵਿਰਕ ਦੇ ਨਾਲ ਫ਼ਿਲਮ ‘ਸੁਫ਼ਨਾ’ ‘ਚ ਵੀ ਕੰਮ ਕਰ ਚੁੱਕੀ ਹੈ । 


View this post on Instagram

A post shared by TANIA (Nikko) (@taniazworld)



Related Post