ਪਤੀ ਜ਼ਹੀਰ ਇਕਬਾਲ ਦੇ ਨਾਲ ਹਨੀਮੂਨ ‘ਤੇ ਅਦਾਕਾਰਾ ਸੋਨਾਕਸ਼ੀ ਸਿਨ੍ਹਾ, ਜਾਣੋ ਕਿਉਂ ਹਨੀਮੂਨ ‘ਤੇ ਹੋਣ ਵਾਲੀ ਸੀ ਦੋਨਾਂ ਦੀ ਲੜਾਈ !

ਵਿਆਹ ਤੋਂ ਬਾਅਦ ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਹਨੀਮੂਨ ਮਨਾ ਰਹੇ ਹਨ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਹਨੀਮੂਨ ਇਨਜੁਆਏ ਕਰ ਰਹੇ ਹਨ ।ਦੋਵਾਂ ਨਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

By  Shaminder July 3rd 2024 11:41 AM

ਵਿਆਹ ਤੋਂ ਬਾਅਦ ਸੋਨਾਕਸ਼ੀ ਸਿਨ੍ਹਾ  (Sonakashi Sinha) ਤੇ ਜ਼ਹੀਰ ਇਕਬਾਲ  (Zaheer Iqbal) ਹਨੀਮੂਨ  (Honeymoon Pics) ਮਨਾ ਰਹੇ ਹਨ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਜਣੇ ਹਨੀਮੂਨ ਇਨਜੁਆਏ ਕਰ ਰਹੇ ਹਨ ।ਦੋਵਾਂ ਨਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।ਸੋਨਾਕਸ਼ੀ ਸਿਨ੍ਹਾ ਪੂਲ ਕਿਨਾਰੇ ਬੈਠੀ ਹੈ ਤੇ ਜ਼ਹੀਰ ਨੇ ਉਸ ਨੂੰ ਫੜ੍ਹਿਆ ਹੋਇਅ ਹੈ।ਦੋਵੇਂ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ। 

 

 ਹੋਰ ਪੜ੍ਹੋ : ਸਿਨੇਮਾ ਘਰਾਂ ‘ਚ ਰਿਲੀਜ਼ ਨਾ ਹੋਣ ਦੇ ਬਾਵਜੂਦ ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਬਣੀ ਬਾਲੀਵੁੱਡ ਦੀ ਬਿਹਤਰੀਨ ਫ਼ਿਲਮ

ਹਨੀਮੂਨ ‘ਤੇ ਹੋਣ ਵਾਲੀ ਸੀ ਲੜਾਈ 

ਹਨੀਮੂਨ ‘ਤੇ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੀ ਲੜਾਈ ਹੋਣ ਵਾਲੀ ਸੀ । ਇਸ ਗੱਲ ਦਾ ਖੁਲਾਸਾ ਖੁਦ ਜ਼ਹੀਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੀਤਾ ਹੈ। ਦਰਅਸਲ ਜ਼ਹੀਰ ਇਕਬਾਲ ਨੇ ਕਿਹਾ ਕਿ ਸੋਨਾਕਸ਼ੀ ਉਸ ‘ਤੇ ਚਿਲਾਉਣਾ ਚੀਕਣਾ ਚਾਹੁੰਦੀ ਸੀ । ਪਰ ਉਸ ਨੇ ਕੁਝ ਅਜਿਹੀ ਗੱਲ ਕੀਤੀ ਕਿ ਉਹ ਹੱਸਣ ਲੱਗ ਪਈ । ਸੋਨਾਕਸ਼ੀ ਸਿਨ੍ਹਾ ਦੀ ਇੱਕ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋi ਕ ਉਹ ਮੂੰਹ ਛਿਪਾ ਕੇ ਹੱਸਦੀ ਹੋਈ ਦਿਖਾਈ ਦੇ ਰਹੀ ਹੈ। ਕੈਪਸ਼ਨ ‘ਚ ਜ਼ਹੀਰ ਨੇ ਲਿਖਿਆ ‘ਉਹ ਮੇਰੇ ‘ਤੇ ਚਿਲਾਉਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਹਸਾ ਦਿੱਤਾ’। 


23  ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੀ ਸੀ ਜੋੜੀ 

ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ ।ਜਿਸ ਤੋਂ ਬਾਅਦ ਸੋਨਾਕਸ਼ੀ ਤੇ ਜ਼ਹੀਰ ਨੇ ਇਸ ਵਿਆਹ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਹਾਲਾਂਕਿ ਇਸ ਵਿਆਹ ਤੋਂ ਸਿਨ੍ਹਾ ਪਰਿਵਾਰ ਏਨਾਂ ਖੁਸ਼ ਨਜ਼ਰ ਨਹੀਂ ਆਇਆ ।

View this post on Instagram

A post shared by Sonakshi Sinha (@aslisona)






Related Post