ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸਰਗੀ ਦੀ ਝਲਕ ਸਾਂਝੀ ਕਰਦੇ ਹੋਏ ਸੁਹਾਗਣਾਂ ਨੂੰ ਦਿੱਤੀ ਕਰਵਾ ਚੌਥ ਦੀ ਵਧਾਈ
ਅੱਜ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ । ਇਸ ਮੌਕੇ ‘ਤੇ ਬਾਲੀਵੁੱਡ ਅਭਿਨੇਤਰੀਆਂ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ । ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ ।
ਅੱਜ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ । ਇਸ ਮੌਕੇ ‘ਤੇ ਬਾਲੀਵੁੱਡ ਅਭਿਨੇਤਰੀਆਂ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ । ਅਦਾਕਾਰਾ ਨੇ ਸਰਗੀ ਦੀ ਝਲਕ ਸਾਂਝੀ ਕਰਦੇ ਹੋਏ ਸੁਹਾਗਣਾਂ ਨੂੰ ਕਰਵਾ ਚੌਥ ਦੀ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ
ਇਸ ਤੋਂ ਪਹਿਲਾਂ ਪਾਲੀਵੁੱਡ ਅਦਾਕਾਰਾ ਮਾਨਸੀ ਸ਼ਰਮਾ ਨੇ ਵੀ ਸਰਗੀ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ।
ਕਥਾ ਸੁਣਨ ਤੋਂ ਬਾਅਦ ਚੰਨ ਨੂੰ ਵੇਖ ਕੇ ਖੋਲ੍ਹਿਆ ਜਾਵੇਗਾ ਵਰਤ
ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਸੁਹਾਗਣਾਂ ਚੰਨ ਨੂੰ ਵੇਖ ਅਤੇ ਅਰਗ ਦੇਣ ਤੋਂ ਬਾਅਦ ਆਪਣੇ ਪਤੀ ਦਾ ਮੂੰਹ ਦੇਖਣ ਤੋਂ ਬਾਅਦ ਆਪਣਾ ਵਰਤ ਖੋਲ੍ਹਣਗੀਆਂ । ਇਸ ਤੋਂ ਪਹਿਲਾਂ ਸਾਰਾ ਦਿਨ ਨਿਰਜਲ ਵਰਤ ਰੱਖ ਕੇ ਸੁਹਾਗਣਾ ਪੂਜਾ ਪਾਠ ਕਰਦੀਆਂ ਹਨ ਅਤੇ ਪਤੀ ਦੀ ਲੰਮੀ ਉਮਰ ਦੇ ਲਈ ਪ੍ਰਾਰਥਨਾ ਕਰਦੀਆਂ ਹਨ ।
ਚੰਨ ਚੜ੍ਹਨ ਤੋਂ ਪਹਿਲਾਂ ਔਰਤਾਂ ਕਰਵਾ ਚੌਥ ਦੀ ਕਥਾ ਸੁਣਦੀਆਂ ਹਨ । ਜਿਸ ‘ਚ ਕਰਵੇ ਵਟਾਏ ਜਾਂਦੇ ਹਨ ਅਤੇ ਸੁਹਾਗ ਦੇ ਗੀਤ ਗਾਏ ਜਾਂਦੇ ਹਨ । ਸੁਹਾਗਣਾਂ ਸੱਜ ਸੰਵਰ ਕੇ ਅਤੇ ਸੋਲਾਂ ਸ਼ਿੰਗਾਰ ਕਰਦੀਆਂ ਹਨ । ਹੱਥਾਂ ‘ਚ ਮਹਿੰਦੀ, ਚੂੜੀਆਂ ਅਤੇ ਲਾਲ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨਣਾ ਇਸ ਦਿਨ ਸ਼ੁਭ ਮੰਨਿਆ ਜਾਂਦਾ ਹੈ ।