ਅਦਾਕਾਰਾ ਪ੍ਰਮਿੰਦਰ ਗਿੱਲ ਨੇ ਪਤੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪਤੀ ਨੇ ਕਿਹਾ ‘ਮਿੱਠੇ ਪੋਚੇ ਨਾ ਮਾਰ, ਮੈਂ ਨਹੀਂ ਬਨਾਉਣੀ ਕੱਲ੍ਹ ਤੋਂ ਸਬਜ਼ੀ’

ਅਦਾਕਾਰਾ ਪ੍ਰਮਿੰਦਰ ਗਿੱਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਤੀ ਸੁਖਜਿੰਦਰ ਬਿੱਲਾ ਦੇ ਨਾਲ ਕਿਚਨ ‘ਚ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ ।

By  Shaminder August 7th 2023 01:38 PM
ਅਦਾਕਾਰਾ ਪ੍ਰਮਿੰਦਰ ਗਿੱਲ ਨੇ ਪਤੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪਤੀ ਨੇ ਕਿਹਾ ‘ਮਿੱਠੇ ਪੋਚੇ ਨਾ ਮਾਰ, ਮੈਂ ਨਹੀਂ ਬਨਾਉਣੀ ਕੱਲ੍ਹ ਤੋਂ ਸਬਜ਼ੀ’

ਅਦਾਕਾਰਾ ਪ੍ਰਮਿੰਦਰ ਗਿੱਲ (Parminder Gill) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਤੀ ਸੁਖਜਿੰਦਰ ਬਿੱਲਾ ਦੇ ਨਾਲ ਕਿਚਨ ‘ਚ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਪਤੀ ਕੰਮ ‘ਚ ਹੱਥ ਵਟਾਉਂਦੇ ਨਜ਼ਰ ਆ ਰਹੇ ਹਨ ।


ਹੋਰ ਪੜ੍ਹੋ : ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਗਾਇਕ ਹਜ਼ਾਰਾ ਸਿੰਘ ਰਮਤਾ ਦੇ ਨਾਲ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ

ਇਸੇ ਦੌਰਾਨ ਪ੍ਰਮਿੰਦਰ ਗਿੱਲ ਗਾਣਾ ਗਾਉਣ ਲੱਗ ਪੈਂਦੇ ਹਨ । ‘ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚੋਂ ਮੈਨੂੰ ਤੂੰ ਦਿੱਸਦਾ। ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿੱਸਦਾ’।


ਜਿਸ ਤੋਂ ਬਾਅਦ ਅਦਾਕਾਰਾ ਦੇ ਪਤੀ ਕਹਿੰਦੇ ਹਨ ਕਿ ‘ਆਹ ਮਿੱਠੇ ਜਿਹੇ ਪੋਚੇ ਨਾ ਮਾਰ, ਮੈਂ ਨਹੀਂ ਬਨਾਉਣੀ ਕੱਲ੍ਹ ਤੋਂ ਸਬਜ਼ੀ’। ਪ੍ਰਮਿੰਦਰ ਗਿੱਲ ਦੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਪ੍ਰਮਿੰਦਰ ਗਿੱਲ ਹਰ ਦੂਜੀ ਫ਼ਿਲਮ ‘ਚ ਆ ਰਹੀ ਨਜ਼ਰ 

ਪ੍ਰਮਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਨਿੱਕਾ ਜ਼ੈਲਦਾਰ, ਮੁਕਲਾਵਾ, ਜਵਾਈ ਭਾਈ, ਗੱਡੀ ਜਾਂਦੀ ਏ ਛਲਾਂਗਾ ਮਾਰਦੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by Parminder Gill (ਪਰਮਿੰਦਰ ਗਿੱਲ ) (@official.parmindergill)




Related Post