ਅਦਾਕਾਰਾ ਕਸ਼ਮੀਰਾ ਸ਼ਾਹ ਸ਼ੂਟਿੰਗ ਦੌਰਾਨ ਹੋਈ ਜ਼ਖਮੀ
ਅਦਾਕਾਰਾ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਇੱਕ ਸ਼ੋਅ ਦਾ ਹਿੱਸਾ ਬਣ ਗਈ ਹੈ।ਅਦਾਕਾਰਾ ‘ਲਾਫਟਰ ਸ਼ੈੱਫ’ ਨਾਂਅ ‘ਚ ਸ਼ੋਅ ‘ਚ ਕੰਮ ਕਰ ਰਹੀ ਹੈ। ਇਸ ਸ਼ੋਅ ਦੇ ਸੈੱਟ ‘ਤੇ ਉਹ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਹੈ।
ਅਦਾਕਾਰਾ ਕਸ਼ਮੀਰਾ ਸ਼ਾਹ (Kashmira Shah) ਦੇ ਨਾਲ ਸ਼ੂਟਿੰਗ ਦੇ ਦੌਰਾਨ ਹਾਦਸਾ ਹੋ ਗਿਆ ਹੈ। ਜਿਸ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ ਹੈ। ਇਸ ਬਾਰੇ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਅਦਾਕਾਰਾ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਇੱਕ ਸ਼ੋਅ ਦਾ ਹਿੱਸਾ ਬਣ ਗਈ ਹੈ।ਅਦਾਕਾਰਾ ‘ਲਾਫਟਰ ਸ਼ੈੱਫ’ ਨਾਂਅ ‘ਚ ਸ਼ੋਅ ‘ਚ ਕੰਮ ਕਰ ਰਹੀ ਹੈ। ਇਸ ਸ਼ੋਅ ਦੇ ਸੈੱਟ ‘ਤੇ ਉਹ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਹੈ।ਅਦਾਕਾਰਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੀਆਂ ਜੁੜਵਾ ਧੀਆਂ ਦਾ ਕਿਊਟ ਵੀਡੀਓ ਕੀਤਾ ਸਾਂਝਾ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਨੂੰ ਲੱਗਦਾ ਹੈ ਕਿ ਅੱਜ ਹਰ ਪਾਸੇ ਬੁਰੀ ਨਜ਼ਰ ਹੈ । ਮੈਂ ਆਪਣੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰਦੀ ਹਾਂ। ਹਾਲ ਹੀ ‘ਚ ਸੈੱਟ ‘ਤੇ ਇੱਕ ਹਾਦਸਾ ਹੋਇਆ । ਜਿਸ ‘ਚ ਮੈਂ ਬੁਰੀ ਤਰ੍ਹਾਂ ਡਿੱਗ ਪਈ ਅਤੇ ਮੇਰੀ ਪਸਲੀ ‘ਚ ਸੱਟ ਲੱਗੀ ਹੈ। ਇਸ ਦੇ ਨਾਲ ਹੀ ਮੇਰਾ ਗਿੱਟਾ ਵੀ ਮੁੜ ਗਿਆ, ਪਰ ਸ਼ੋਅ ਜਾਰੀ ਰਹੇਗਾ’। ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਪੋਸਟ ਨੂੰ ਸ਼ੇਅਰ ਕੀਤਾ ਤਾਂ ਉਨ੍ਹਾਂ ਦੀ ਜਲਦ ਸਿਹਤਮੰਦੀ ਦੇ ਲਈ ਫੈਨਸ ਨੇ ਪ੍ਰਾਰਥਨਾ ਵੀ ਕੀਤੀ ।
ਇਸ ਮੌਕੇ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਕਸ਼ਮੀਰਾ ਨੂੰ ਹੱਲਾਸ਼ੇਰੀ ਦੇਣ ਦੇ ਲਈ ਇਮੋਜੀ ਪੋਸਟ ਕੀਤੇ । ਇਸ ਦੇ ਨਾਲ ਹੀ ਪਤੀ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਦਿਲ ਵਾਲਾ ਇਮੋਜੀ ਸਾਂਝਾ ਕੀਤਾ ਹੈ।ਦੱਸ ਦਈਏ ਕਿ ਆਪਣੀ ਨਨਾਣ ਦੇ ਵਿਆਹ ਤੋਂ ਬਾਅਦ ਅਦਾਕਾਰਾ ਆਪਣੇ ਕੰਮ ‘ਚ ਰੁੱਝ ਗਈ ਹੈ । ਇਸ ਤੋਂ ਪਹਿਲਾਂ ਸਾਰਾ ਪਰਿਵਾਰ ਆਪਣੇ ਪਰਿਵਾਰ ਦੀ ਧੀ ਰਾਣੀ ਆਰਤੀ ਦੇ ਵਿਆਹ ‘ਚ ਰੁੱਝਿਆ ਹੋਇਆ ਸੀ।