ਅਦਾਕਾਰਾ ਅੰਜੁਮ ਫਕੀਹ ਨੂੰ ਆਇਆ ਪੈਨਿਕ ਅਟੈਕ, ‘ਖਤਰੋਂ ਕੇ ਖਿਲਾੜੀ’ ‘ਚ ਆਉਣ ਵਾਲੀ ਹੈ ਨਜ਼ਰ
ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਲਿਖਿਆ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ‘ਮੈਂ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹਾਂ, ਮੈਂ ਬਹੁਤ ਸਾਰੀਆਂ ਚਿੰਤਾਵਾਂ ਦੇ ਨਾਲ ਜੂਝ ਰਹੀ ਹਾਂ ਅਤੇ ਮੇਰੀ ਸਿਹਤ ਵੀ ਠੀਕ ਨਹੀਂ ਹੈ’।
ਅੰਜੁਮ ਫਕੀਹ (Anjum Fakih) ਜੋ ਕਿ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆਉਣ ਵਾਲੀ ਹੈ। ਪਰ ਇਸ ਸ਼ੋਅ ‘ਚ ਭਾਗ ਲੈਣ ਤੋਂ ਪਹਿਲਾਂ ਹੀ ਅਦਾਕਾਰਾ ਨੂੰ ਪੈਨਿਕ ਅਟੈਕ ਆ ਗਿਆ । ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਜਲਦ ਤੰਦਰੁਸਤੀ ਲਈ ਅਰਦਾਸ ਕਰਨ ਲਈ ਆਖਿਆ ਹੈ ।
ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਮਾਤਾ ਦੇ ਮੰਦਰ ਪਹੁੰਚੀ, ਬੱਚਿਆਂ ਦਾ ਕਰਵਾਇਆ ਮੁੰਡਨ
ਅਦਾਕਾਰਾ ਨੇ ਕਿਹਾ ‘ਚਿੰਤਾ’ ਦੇ ਕਾਰਨ ਹੋਈ ਹਾਲਤ ਖਰਾਬ
ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਲਿਖਿਆ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ‘ਮੈਂ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਹਾਂ, ਮੈਂ ਬਹੁਤ ਸਾਰੀਆਂ ਚਿੰਤਾਵਾਂ ਦੇ ਨਾਲ ਜੂਝ ਰਹੀ ਹਾਂ ਅਤੇ ਮੇਰੀ ਸਿਹਤ ਵੀ ਠੀਕ ਨਹੀਂ ਹੈ’।
ਇਸ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਖਤਰੋਂ ਕੇ ਖਿਲਾੜੀ ‘ਚ ਜਾਣ ਤੋਂ ਪਹਿਲਾਂ ਨਰਵਸ ਮਹਿਸੂਸ ਕਰ ਰਹੀ ਹੈ ।
ਸੀਰੀਅਲ ‘ਕੁੰਡਲੀ ਭਾਗਿਆ’ ਨਾਲ ਮਿਲੀ ਪਛਾਣ
ਅਦਾਕਾਰਾ ਅੰਜੁਮ ਫਕੀਹ ਨੇ ਉਂਝ ਤਾਂ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਉਸ ਨੂੰ ਪਛਾਣ ਮਿਲੀ ਟੀਵੀ ਸ਼ੋਅ ‘ਕੁੰਡਲੀ ਭਾਗਿੳਾ’ ਦੇ ਨਾਲ ਉਹ ਚਰਚਾ ‘ਚ ਆਈ ਅਤੇ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਕੰਮ ਕਰ ਰਹੀ ਹੈ । ਇਸ ਸੀਰੀਅਲ ‘ਚ ਉਸ ਨੇ ਛੇ ਸਾਲ ਤੱਕ ਕੰਮ ਕੀਤਾ ਅਤੇ ਸੀਰੀਅਲ ‘ਚ ਉਸ ਨੇ ਸ੍ਰਿਸ਼ਟੀ ਦੀ ਭੂਮਿਕਾ ਨਿਭਾਈ ਹੈ ।