ਫ਼ਿਲਮ ਗਦਰ-2 ‘ਚ ਪਾਕਿਸਤਾਨੀ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ‘ਤੇ ਹਮਲਾ, ਲੋਕਾਂ ਨੇ ਤੋੜੇ ਕਾਰ ਦੇ ਸ਼ੀਸ਼ੇ
ਫ਼ਿਲਮ ‘ਗਦਰ-2’ ਕਮਾਈ ਦੇ ਮਾਮਲੇ ‘ਚ ਲਗਾਤਾਰ ਰਿਕਾਰਡ ਤੋੜ ਰਹੀ ਹੈ । ਇਸ ਫ਼ਿਲਮ ‘ਚ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਪ੍ਰਮੁੱਖ ਕਿਰਦਾਰਾਂ ‘ਚ ਨਜ਼ਰ ਆਏ ਹਨ । ਫ਼ਿਲਮ ਦੀ ਪੂਰੀ ਸਟਾਰ ਕਾਸਟ ਪੱਬਾਂ ਭਾਰ ਹੈ । ਪਰ ਇਸ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਮੱਧ ਪ੍ਰਦੇਸ਼ ਸਥਿਤ ਆਪਣੇ ਜੱਦੀ ਸ਼ਹਿਰ ‘ਚ ‘ਗਦਰ-੨’ ਫ਼ਿਲਮ ਵੇਖਣ ਦੇ ਲਈ ਗਿਆ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ।
ਫ਼ਿਲਮ ‘ਗਦਰ-2’ (Gadar-2)ਕਮਾਈ ਦੇ ਮਾਮਲੇ ‘ਚ ਲਗਾਤਾਰ ਰਿਕਾਰਡ ਤੋੜ ਰਹੀ ਹੈ । ਇਸ ਫ਼ਿਲਮ ‘ਚ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਪ੍ਰਮੁੱਖ ਕਿਰਦਾਰਾਂ ‘ਚ ਨਜ਼ਰ ਆਏ ਹਨ । ਫ਼ਿਲਮ ਦੀ ਪੂਰੀ ਸਟਾਰ ਕਾਸਟ ਪੱਬਾਂ ਭਾਰ ਹੈ । ਪਰ ਇਸ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰੂਮੀ ਖ਼ਾਨ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਮੱਧ ਪ੍ਰਦੇਸ਼ ਸਥਿਤ ਆਪਣੇ ਜੱਦੀ ਸ਼ਹਿਰ ‘ਚ ‘ਗਦਰ-੨’ ਫ਼ਿਲਮ ਵੇਖਣ ਦੇ ਲਈ ਗਿਆ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ । ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਲੋਕ ਸੈਲਫੀ ਲੈਣ ਆ ਰਹੇ ਹਨ ।
‘ਲੋਕ ਮੇਰੇ ਪਿੱਛੇ ਭੱਜ ਰਹੇ ਸਨ’
ਅਦਾਕਾਰ ਦਾ ਕਹਿਣਾ ਹੈ ਕਿ ਲੋਕ ਮੇਰੇ ਪਿੱਛੇ ਭੱਜ ਰਹੇ ਸਨ ਅਤੇ ਕਿਸੇ ਤਰ੍ਹਾਂ ਮੈਂ ਖੁਦ ਨੂੰ ਬਚਾ ਕੇ ਆਪਣੀ ਕਾਰ ‘ਚ ਆ ਕੇ ਬੈਠਿਆ ਤਾਂ ਕੁਝ ਲੋਕਾਂ ਨੇ ਮੇਰੀ ਕਾਰ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ । ਇਹ ਮੇਰੇ ਲਈ ਬਹੁਤ ਡਰਾਵਣਾ ਸੀ ।
ਕਿਉਂਕਿ ਮੈਂ ਤਾਂ ਸਿਰਫ਼ ਫ਼ਿਲਮ ‘ਚ ਕਿਰਦਾਰ ਨਿਭਾਇਆ ਹੈ, ਪਰ ਲੋਕਾਂ ਨੇ ਮੈਨੂੰ ਅਸਲ ਵਜੋਂ ਲੈ ਲਿਆ।ਪਰ ਮੈਨੂੰ ਸਮਝ ਨਹੀਂ ਆਇਆ ਕਿ ਇਹ ਪਿਆਰ ਸੀ ਜਾਂ ਫਿਰ ਨਫ਼ਰਤ।ਦੱਸ ਦਈਏ ਕਿ ਰੂਮੀ ਖ਼ਾਨ ਨੇ ਪਾਕਿਸਤਾਨੀ ਅਫਸਰ ਦਾ ਫ਼ਿਲਮ ‘ਚ ਕਿਰਦਾਰ ਨਿਭਾਇਆ ਹੈ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।