ਗੁਰਬਾਜ਼ ਗਰੇਵਾਲ ਦਾ ਮੰਮੀ ਰਵਨੀਤ ਗਰੇਵਾਲ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ, ਵੇਖੋ ਵੀਡੀਓ

ਰਵਨੀਤ ਗਰੇਵਾਲ ਅਕਸਰ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

By  Shaminder June 12th 2023 05:38 PM -- Updated: June 12th 2023 06:31 PM

ਰਵਨੀਤ ਗਰੇਵਾਲ(Ravneet Grewal) ਅਕਸਰ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਖੇਡਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।


ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

View this post on Instagram

A post shared by Ravneet Grewal (@ravneetgrewalofficial)


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਗੁਰਬਾਜ਼ ਗਰੇਵਾਲ ਕਮਰੇ ਭੱਜਦਾ ਹੋਇਆ ਆਪਣੀ ਮੰਮੀ ਦੇ ਕੋਲ ਜਾਂਦਾ ਹੈ । ਗੁਰਬਾਜ਼ ਦੇ ਪਿੱਛੇ ਉਸ ਦਾ ਛੋਟਾ ਜਿਹਾ ਡੌਗੀ ਵੀ ਭੱਜਦਾ ਆ ਰਿਹਾ ਹੈ । ਗੁਰਬਾਜ਼ ਡੌਗੀ ਨੂੰ ਵੇਖ ਕੇ ਭੱਜ ਕੇ ਆਪਣੀ ਮੰਮੀ ਦੇ ਕੋਲ ਜਾਂਦਾ ਹੈ ਅਤੇ ਰਵਨੀਤ ਗਰੇਵਾਲ ਗੁਰਬਾਜ਼ ਦੀ ਬਾਂਹ ਫੜ ਲੈਂਦੀ ਹੈ ।


ਮਾਂ ਪੁੱਤਰ ਦੇ ਇਸ ਕਿਊਟ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਮਿਲ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ਹਿੰਦੀ ਫ਼ਿਲਮ ਦਾ ਗੀਤ ਚੱਲ ਰਿਹਾ ਹੈ ।

ਗੁਰਬਾਜ਼ ਗਰੇਵਾਲ ਹੈ ਗਰੇਵਾਲ ਪਰਿਵਾਰ ਦਾ ਸਭ ਤੋਂ ਛੋਟਾ ਬੇਟਾ

ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਬੇਟਾ ਹੈ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਦੋ ਬੇਟੇ ਹੋਰ ਹਨ । ਏਕਮ ਗਰੇਵਾਲ ਅਤੇ ਸ਼ਿੰਦਾ ਗਰੇਵਾਲ ।ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਤਾਂ ਪਿਤਾ ਦੇ ਨਕਸ਼ੇ –ਕਦਮ ‘ਤੇ ਚੱਲਦਾ ਹੋਇਆ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ । 

View this post on Instagram

A post shared by Gurbaaz Grewal (@thegurbaazgrewal)





 



Related Post