ਸੰਦੀਪ ਨਾਹਰ ਜਿਨ੍ਹਾਂ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ ਸੀ ।ਉੇਨ੍ਹਾਂ ਦੀ ਪਤਨੀ ਅਤੇ ਸੱਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਹੁਣ ਮੁੰਬਈ ਪੁਲਿਸ ਨੇ ਸੰਦੀਪ ਨਾਹਰ ਦੀ ਪਤਨੀ ਅਤੇ ਉਸਦੀ ਸੱਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੰਦੀਪ ਨੇ ਖੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਅਤੇ ਸੁਸਾਈਡ ਨੋਟ ਪੋਸਟ ਕੀਤਾ ਸੀ, ਜਿਸ ਵਿਚ ਉਸਨੇ ਸਮੱਸਿਆਵਾਂ ਕਾਰਨ ਆਪਣੇ ਆਪ ਨੂੰ ਮਾਰਨ ਦੀ ਗੱਲ ਕੀਤੀ ਸੀ । ਸੰਦੀਪ ਨਾਹਰ ਦੀ ਮੌਤ ਮੁੰਬਈ ਦੇ ਗੋਰੇਗਾਓਂ ਖੇਤਰ ਵਿੱਚ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਾਰਨ ਹੋਈ ।
ਹੋਰ ਪੜ੍ਹੋ :
ਰਣਧੀਰ ਕਪੂਰ ਦਾ ਜਨਮ ਦਿਨ ਮਨਾਉਣ ਨੂੰ ਲੈ ਕੇ ਕਪੂਰ ਖਾਨਦਾਨ ਹੋਇਆ ਟਰੋਲ
ਸੰਦੀਪ ਪਿਛਲੇ ਕੁਝ ਸਮੇਂ ਤੋਂ ਕਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਹੇ ਸਨ ਇਸ ਦਾ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਹੈ ।ਵੀਡੀਓ ‘ਚ ਜੋ ਵੀ ਕੁਝ ਦੱਸਿਆ ਗਿਆ ਹੈ ਕਿ ਉਸ ਤੋਂ ਸਪੱਸ਼ਟ ਹੈ ਕਿ ਸੰਦੀਪ ਪਤਨੀ ਕੰਚਨ ਦੇ ਨਾਲ ਲੜਾਈ ਝਗੜਿਆਂ ਦੇ ਕਾਰਨ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਅਤੇ ਅਸਥਿਰ ਸਨ ।
ਸੰਦੀਪ ਨੇ ਕੰਚਨ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ ।ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਕਿ ਕੰਚਨ ਉਨ੍ਹਾਂ ਨਾਲ ਏਨੀਆਂ ਕੁ ਲੜਾਈਆਂ ਕਰਦੀ ਸੀ ਕਿ ਜਿਸ ਦਾ ਕੋਈ ਹਿਸਾਬ ਨਹੀਂ ਸੀ ।ਸੰਦੀਪ ਨੇ ਵੀਡੀਓ ‘ਚ ਕਿਹਾ ਕਿ ਕੋਈ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਉਹ ਸ਼ੂਟਿੰਗ ਤੋਂ ਥੱਕੇ ਹਾਰੇ ਘਰ ਜਾਣ ਦੀ ਸੋਚਦੇ ਸਨ ਤਾਂ ਉਨ੍ਹਾਂ ਨੂੰ ਘਰ ਜਾਣ ਤੋਂ ਡਰ ਲੱਗਦਾ ਸੀ ।