ਕਿਸ ਨੂੰ ਪਤਾ ਸੀ ਇਹ ਜਵਾਕ ਵੱਡਾ ਹੋ ਕੇ ਪੰਜਾਬੀ ਇੰਡਸਟਰੀ ‘ਚ ਪਾਵੇਗਾ ਧੱਕ, ਦੱਸੋ ਕੌਣ ਹੈ ਇਹ ਗਾਇਕ?
ਕਿਸ ਨੂੰ ਪਤਾ ਸੀ ਇਹ ਜਵਾਕ ਵੱਡਾ ਹੋ ਕੇ ਪੰਜਾਬੀ ਇੰਡਸਟਰੀ ‘ਚ ਪਾਵੇਗਾ ਧੱਕ, ਦੱਸੋ ਕੌਣ ਹੈ ਇਹ ਗਾਇਕ?: ਤੁਸੀਂ ਵੀ ਇਸ ਛੋਟੇ ਬੱਚੇ ਨੂੰ ਦੇਖ ਕੇ ਸੋਚ ਰਹੇ ਹੋਵੋਗੇ ਇਹ ਬੱਚਾ ਕੌਣ ਹੈ। ਜੇ ਤੁਸੀਂ ਨਹੀਂ ਪਛਾਣ ਪਾ ਰਹੇ ਹੋ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਛੋਟਾ ਰੋਅਬ ਵਾਲਾ ਬੱਚਾ ਹੋਰ ਕੋਈ ਨਹੀਂ ਸਿੱਧੂ ਮੂਸੇਵਾਲਾ ਹੈ।
View this post on Instagram
ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ
‘ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ’ ਜੀ ਹਾਂ ਇਸ ਟੈਗ ਲਾਈਨ ਨਾਲ ਫੇਮਸ ਹੋਏ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਆਪਣੀ ਗਾਇਕੀ ਦੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅੱਗ ਲਗਾਈ ਪਈ ਹੈ। ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ਤੇ ਆਪਣੀ ਦਮਦਾਰ ਆਵਾਜ਼ ਦੇ ਨਾਲ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ। ਇਸ ਸਾਲ ਉਹ ਇੱਕ ਤੋਂ ਬਾਅਦ ਇੱਕ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਮੈਸੇਜ ਦੀਆਂ ਝੜੀ ਲਾ ਦਿੱਤੀ ਹੈ। ਇਸ ਤਸਵੀਰ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ।
View this post on Instagram
LOVE YA FAM !!!!! @gurvindersingh0827 ??
ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਜੱਟ ਦਾ ਮੁਕਾਬਲਾ, ਡਾਰਕ ਲਵ, ਡਾਲਰ, ਈਸਟ ਸਾਈਡ ਫਲੋ, ਲੈਜੇਂਡ, ਸੋ ਹਾਈ ਆਦਿ। ਇਸ ਤੋਂ ਇਲਾਵਾ ਜੇ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਅਦਾਕਾਰੀ ਜਗਤ ‘ਚ ਕਦਮ ਰੱਖਣ ਜਾ ਰਹੇ ਨੇ।