ਕੌਰ ਬੀ ਦਾ ਨਵਾਂ ਗੀਤ 'ਕਾਲ' ਹੋਇਆ ਰਿਲੀਜ਼,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
Shaminder
March 30th 2019 12:16 PM
ਕੌਰ ਬੀ ਦਾ ਨਵਾਂ ਗੀਤ 'ਕਾਲ' ਰਿਲੀਜ਼ ਹੋ ਚੁੱਕਿਆ ਹੈ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਨੇ ਅੱਜ ਕੱਲ੍ਹ ਦੇ ਨੌਜਵਾਨਾਂ 'ਚ ਮੋਬਾਈਲ ਫੋਨ ਦੇ ਰੁਝਾਨ ਨੂੰ ਵੇਖਦਿਆਂ ਹੋਇਆਂ,ਉਨ੍ਹਾਂ ਦੀ ਪਸੰਦ ਦਾ ਗੀਤ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ਨਿੰਦੀ ਕੌਰ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮੰਜ ਮੁਸੀਕ ਨੇ ।