ਕੈਲਸ਼ੀਅਮ ਦੀ ਕਮੀ ਨਾਲ ਹੋ ਸਕਦੀਆਂ ਹਨ ਕਈ ਬਿਮਾਰੀਆਂ, ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਸਰੀਰ ‘ਚ ਹਰ ਤਰ੍ਹਾਂ ਦੇ ਤੱਤਾਂ ਦਾ ਹੋਣਾ ਜ਼ਰੂਰੀ ਹੈ । ਕਿਉਂਕਿ ਸਰੀਰ ਨੂੰ ਜ਼ਰੂਰੀ ਕੈਲਸ਼ੀਅਮ (calcium ) ਵਿਟਾਮਿਨਸ, ਪ੍ਰੋਟੀਨ ਪੂਰੀ ਮਾਤਰਾ ‘ਚ ਨਾ ਮਿਲਣ ਤਾਂ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸੇ ਲਈ ਸਿਹਤ (Health) ਮਾਹਿਰਾਂ ਦੇ ਵੱਲੋਂ ਸਾਨੂੰ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਦੀ ਕਮੀ ਨਾਲ ਹੋਣ ਵਾਲੀਆਂ ਦਿੱਕਤਾਂ ਤੋਂ ਜਾਣੂ ਕਰਵਾਵਾਂਗੇ ।
image From google
ਕਿਉਂਕਿ ਕੈਲਸ਼ੀਅਮ ਇੱਕ ਅਜਿਹਾ ਤੱਤ ਹੈ ਜਿਸ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਸਾਨੂੰ ਥਕਾਨ, ਮਾਸਪੇਸ਼ੀਆਂ ‘ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਆਪਣੀ ਖੁਰਾਕ ‘ਚ ਕਿਹੜੀਆਂ –ਕਿਹੜੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ।
image From google
ਸਰੀਰ 'ਚ ਕੈਲਸ਼ੀਅਮ ਦੀ ਕਮੀ ਕਾਰਨ ਨਾ ਸਿਰਫ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਸਗੋਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਸਾਡੀਆਂ ਹੱਡੀਆਂ ਅਤੇ ਦੰਦਾਂ ਵਿੱਚ ਸਾਡੇ ਸਰੀਰ ਵਿੱਚ ੯੯% ਕੈਲਸ਼ੀਅਮ ਹੁੰਦਾ ਹੈ। ਜਦੋਂ ਕਿ ੧ ਫੀਸਦੀ ਕੈਲਸ਼ੀਅਮ ਖੂਨ ਅਤੇ ਮਾਸਪੇਸ਼ੀਆਂ ਵਿੱਚ ਹੁੰਦਾ ਹੈ। ਅਜਿਹੇ 'ਚ ਸਿਹਤਮੰਦ ਰਹਿਣ ਲਈ ਤੁਹਾਨੂੰ ਕੈਲਸ਼ੀਅਮ ਨਾਲ ਭਰਪੂਰ ਡਾਈਟ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਖੁਰਾਕ ਦੁੱਧ, ਪਨੀਰ, ਮੱਖਣ ਨੂੰ ਸ਼ਾਮਿਲ ਕਰੋ । ਇਸ ਤੋਂ ਇਲਾਵਾ ਡਰਾਈ ਫਰੂਟਸ, ਦਾਲਾਂ ਸਣੇ ਹੋਰ ਕਈ ਚੀਜ਼ਾਂ ਨੂੰ ਤੁਸੀਂ ਆਪਣੀ ਖੁਰਾਕ ‘ਚ ਸ਼ਾਮਿਲ ਕਰ ਸਕਦੇ ਹੋ ।