ਸ਼ਾਹਰੁਖ ਖ਼ਾਨ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਰੌਸ਼ਨ ਹੋਇਆ ਬੁਰਜ ਖਲੀਫਾ

ਸ਼ਾਹਰੁਖ ਖਾਨ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਹ ਦੁਬਈ ‘ਚ ਸਨ ਜਿੱਥੇ ਉਨ੍ਹਾਂ ਨੇ ਆਪਣਾ ਜਨਮ ਦਿਨ ਮਨਾਇਆ । ਸ਼ਾਹਰੁਖ ਖ਼ਾਨ ਦੇ ਜਨਮ ਦਿਨ ਦੇ ਮੌਕੇ ‘ਤੇ ਬੁਰਜ ਖਲੀਫਾ ਵੱਲੋਂ ਉਨਾਂ ਨੂੰ ਅਨੋਖੇ ਅੰਦਾਜ਼ ‘ਚ ਵਧਾਈ ਦਿੱਤੀ ਗਈ, ਸ਼ਾਹਰੁਖ ਖ਼ਾਨ ਦਾ 55ਵਾਂ ਜਨਮ ਦਿਨ ਦੁਬਈ ਵਿੱਚ ਇੱਕ ਖਾਸ ਤਰੀਕੇ ਨਾਲ ਮਨਾਇਆ ਗਿਆ। ਸ਼ਾਹਰੁਖ ਦੇ ਫਿਲਮੀ ਕਿਰਦਾਰਾਂ ਦੀ ਦੁਬਈ ਦੇ ਬੁਰਜ ਖਲੀਫਾ ‘ਤੇ ਸਕਰੀਨਿੰਗ ਕੀਤੀ ਗਈ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਆਪਣਾ 55ਵਾਂ ਜਨਮ ਦਿਨ ਸੋਮਵਾਰ ਨੂੰ ਦੁਬਈ ਵਿੱਚ ਮਨਾਇਆ। ਉਹ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਹਨ ਤੇ ਆਪਣੇ ਪਰਿਵਾਰ ਨਾਲ ਆਈਪੀਐਲ ਦਾ ਅਨੰਦ ਲੈ ਰਹੇ ਹਨ ਤੇ ਆਪਣੀ ਟੀਮ ਨੂੰ ਚੀਅਰ ਕਰ ਰਹੇ ਹਨ।
ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਅਭਿਜੀਤ ਭੱਟਾਚਾਰੀਆ ਨੇ ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਲਈ ਗਾਉਣਾ ਛੱਡ ਦਿੱਤਾ
ਸ਼ਾਹਰੁਖ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਦੋਸਤਾਂ, ਫੈਨਸ ਤੇ ਫੌਲੋਅਰਸ ਨੇ ਵਧਾਈ ਦਿੱਤੀ। ਇਨ੍ਹਾਂ ਤੋਂ ਇਲਾਵਾ ਦੁਬਈ ਦੇ ਬੁਰਜ ਖਲੀਫਾ ਨੇ ਵੀ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ।
ਦੱਸ ਦਈਏ ਸ਼ਾਹਰੁਖ ਦੇ ਜਨਮ ਦਿਨ ਮੌਕੇ ਦੁਬਈ ਸਥਿਤ ਬੁਰਜ ਖਲੀਫਾ 'ਤੇ ਸ਼ਾਹਰੁਖ ਖ਼ਾਨ ਦੇ ਵੱਖਰੇ-ਵੱਖਰੇ ਫਿਲਮੀ ਕਿਰਦਾਰਾਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਬਾਅਦ ਸ਼ਾਹਰੁਖ ਨੂੰ ਅੰਗਰੇਜ਼ੀ, ਅਰਬੀ ਤੇ ਹਿੰਦੀ ਵਿੱਚ ਵਧਾਈ ਦਿੱਤੀ ਗਈ।
https://twitter.com/BurjKhalifa/status/1323357466436972551