ਬੰਟੀ ਬੈਂਸ ਨੇ ਪਤਨੀ ਨਾਲ ਸਾਂਝਾ ਕੀਤਾ ਬੇਹੱਦ ਪਿਆਰਾ ਜਿਹਾ ਵੀਡੀਓ, ਨਾਲ ਆਖੀ ਖ਼ਾਸ ਗੱਲ

Bunty Bains shares a very cute video: ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਬੰਟੀ ਬੈਂਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪਤਨੀ ਦੇ ਨਾਲ ਕਿਊਟ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਲਈ ਅਜਿਹੀ ਗੱਲ ਆਖੀ ਹੈ ਜਿਸ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਕੀਤਾ ਰੋਮਾਂਟਿਕ ਡਾਂਸ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
image source: instagram
ਬੰਟੀ ਬੈਂਸ ਨੇ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਵੀਡੀਓ ਕੋਈ 5-6 ਸਕਿੰਟਾਂ ਦੀ ਹੈ, ਪਰ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦਰਅਸਲ, ਵੀਡੀਓ ‘ਚ ਬੰਟੀ ਬੈਂਸ ਨੇ ਆਪਣੀ ਪਤਨੀ ਅਮਨਪ੍ਰੀਤ ਕੌਰ ਬੈਂਸ ਦੇ ਨਾਲ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਰਾਹੀਂ ਬੰਟੀ ਬੈਂਸ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਅਮਨਪ੍ਰੀਤ ਕੌਰ ਹੀ ਉਨ੍ਹਾਂ ਦੀ ਬੈਸਟ ਫਰੈਂਡ ਹੈ। ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ‘ਤੇ ਕਮੈਂਟ ਕਰਕੇ ਜੋੜੇ ‘ਤੇ ਖੂਬ ਪਿਆਰ ਲੁੱਟਾ ਰਹੇ ਹਨ।
image source: instagram
ਬੰਟੀ ਬੈਂਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਕਈ ਵੱਡੇ ਗਾਇਕਾਂ ਨੇ ਗਾਇਆ ਹੈ ।
image source: Instagram
ਬੰਟੀ ਬੈਂਸ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਜੁੜੀਆਂ ਹਰ ਅਪਡੇਟਸ ਆਪਣੇ ਫ਼ੈਨਜ਼ ਨਾਲ ਸ਼ੇਅਰ ਜ਼ਰੂਰ ਕਰਦੇ ਹਨ। ਹਾਲ ਹੀ ‘ਚ ਉਹ ਆਪਣੇ ਪਰਿਵਾਰ ਦੇ ਨਾਲ ਕਸ਼ਮੀਰ ਚ ਛੁੱਟੀਆਂ ਦਾ ਲੁਤਫ ਲੈ ਕੇ ਆਏ ਸਨ। ਕਸ਼ਮੀਰ ਦੀਆਂ ਖ਼ੂਬਸੂਰਤ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ।
View this post on Instagram