ਬੰਟੀ ਬੈਂਸ ਨੂੰ ਆਈ ਕਿਸ ਦੀ ਏਨੀ ਯਾਦ ਕਿ 'ਕੁੜੀਆਂ ਵਾਂਗ ਰੋਏ' ਬੰਟੀ ਬੈਂਸ, ਵੇਖੋ ਵੀਡਿਓ
Shaminder
November 3rd 2018 11:40 AM
ਗੀਤਕਾਰ ਬੰਟੀ ਬੈਂਸ ਨੂੰ ਪਤਾ ਨਹੀਂ ਏਨੀਂ ਦਿਨੀਂ ਕਿਸ ਦੀ ਯਾਦ ਆ ਰਹੀ ਹੈ । ਜਦੋਂ ਕਿਸੇ ਦੀ ਯਾਦ ਆਉਂਦੀ ਹੈ ਤਾਂ ਉਹ ਤਾਂ ਕੁੜੀਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗ ਪੈਂਦੇ ਹਨ । ਜੀ ਹਾਂ ਇਹ ਅਸੀਂ ਨਹੀਂ ਬਲਕਿ ਉਹ ਖੁਦ ਕਹਿ ਰਹੇ ਨੇ ।ਪਰ ਉਨ੍ਹਾਂ ਨੂੰ ਯਾਦ ਕਿਸ ਦੀ ਆਉਂਦੀ ਹੈ ਇਸ ਦੇ ਨਾਂਅ ਦਾ ਖੁਲਾਸਾ ਉਹ ਨਹੀਂ ਕਰ ਰਹੇ । ਦਰਅਸਲ ਬੰਟੀ ਬੈਂਸ ਨੇ ਇੱਕ ਨਵਾਂ ਗੀਤ ਲਿਖਿਆ ਹੈ ਅਤੇ ਇਸ ਵੀਡਿਓ ਨੂੰ ਉੁਹ ਗਾ ਕੇ ਸੁਣਾ ਰਹੇ ਨੇ ਅਤੇ ਆਪਣੇ ਫੈਨਸ ਨਾਲ ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਵੀ ਕੀਤਾ ਹੈ ।