ਬੰਟੀ ਬੈਂਸ ਨੂੰ ਕਿਸ ਦੇ ਸ਼ਹਿਰ ਦੀਆਂ ਸਤਾ ਰਹੀਆਂ ਯਾਦਾਂ ਦੱਸ ਰਹੇ ਨੇ ਖੁਦ ਬੰਟੀ ਬੈਂਸ ,ਵੇਖੋ ਵੀਡਿਓ 

By  Shaminder November 13th 2018 05:58 AM

ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣਾ ਨਵਾਂ ਗੀਤ ਗਾ ਕੇ ਸੁਣਾ ਰਹੇ ਨੇ । 'ਨਿਊਯਾਰਕ' ਟਾਈਟਲ ਦੇ ਹੇਠ ਬਣ ਰਹੇ ਇਸ ਗੀਤ ਨੂੰ ਬੰਟੀ ਬੈਂਸ ਖੁਦ ਗਾ ਕੇ ਸੁਣਾ ਰਹੇ ਨੇ । ਆਪਣੇ ਚਾਹੁਣ ਵਾਲਿਆਂ ਨਾਲ ਇਸ ਗੀਤ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਇਹ ਗੀਤ ਕਿਵੇਂ ਦਾ ਲੱਗਿਆ । ਸੁਣ ਕੇ ਜ਼ਰੂਰ ਦੱਸਣ ਕਿਉਂਕਿ ਸਰੋਤਿਆਂ ਦੇ ਰਿਸਪਾਂਸ ਤੋਂ ਬਾਅਦ ਹੀ ਉਹ ਆਪਣੇ ਇਸ ਗੀਤ ਨੂੰ ਪੂਰਾ ਕਰਨਗੇ ।

ਹੋਰ ਵੇਖੋ : ਬੰਟੀ ਬੈਂਸ ਨੂੰ ਆਈ ਕਿਸ ਦੀ ਏਨੀ ਯਾਦ ਕਿ ‘ਕੁੜੀਆਂ ਵਾਂਗ ਰੋਏ’ ਬੰਟੀ ਬੈਂਸ, ਵੇਖੋ ਵੀਡਿਓ

https://www.instagram.com/p/BqDkyeRB4qr/

ਬੰਟੀ ਬੈਂਸ ਦੇ ਇਸ ਗੀਤ 'ਤੇ ਲੋਕਾਂ ਨੇ ਆਪੋ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ । ਲੋਕਾਂ ਨੇ ਇਸ ਗੀਤ ਪ੍ਰਤੀ ਆਪੋ ਆਪਣਾ ਪ੍ਰਤੀਕਰਮ ਵੀ ਦਿੱਤਾ । ਕਿਸੇ ਨੇ ਇਸ ਨੂੰ ਅੱਤ ਗਾਣਾ ਕਰਾਰ ਦਿੱਤਾ ਅਤੇ ਕਿਸੇ ਨੇ ਐਵਰੇਜ ਗੀਤ ਦੱਸਿਆ । ਸਰੋਤਿਆਂ ਦੀ ਰਾਇ ਲੈਣ ਤੋਂ ਬਾਅਦ ਬੰਟੀ ਬੈਂਸ ਇਸ ਗੀਤ ਨੂੰ ਕਦੋਂ ਤੱਕ ਪੂਰਾ ਕਰਦੇ ਨੇ ਜਾਂ ਫਿਰ ਅਧੂਰਾ ਛੱਡਦੇ ਨੇ ਇਹ ਤਾਂ ਬੰਟੀ ਬੈਂਸ ਹੀ ਦੱਸ ਸਕਦੇ ਨੇ ।

ਹੋਰ ਵੇਖੋ : ਗਾਇਕੀ ਤੋਂ ਹੱਟ ਕੁਝ ਵੱਖਰਾ ਕੀਤਾ ਰੁਪਿੰਦਰ ਹਾਂਡਾ ਨੇ , ਵੀਡਿਓ ‘ਚ ਦੇਖੋ ਕੀ

bunty bains bunty bains

ਪਰ ਜਿਨ੍ਹਾਂ ਸਰੋਤਿਆਂ ਨੂੰ ਉਨ੍ਹਾਂ ਦਾ ਇਹ ਗੀਤ ਪਸੰਦ ਆਇਆ ਹੈ ਉਹ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਹ ਗੀਤ ਤਿਆਰ ਹੋਵੇ ਤਾਂ ਕਿ ਉਹ ਇਸ ਗੀਤ ਨੂੰ ਸੁਣ ਸਕਣ । ਹੁਣ ਵੇਖਣਾ ਇਹ ਹੋਵੇਗਾ ਕਿ ਬੰਟੀ ਬੈਂਸ ਇਸ ਗੀਤ ਨੂੰ ਪੂਰਾ ਕਰਕੇ ਕਦੋਂ ਸਰੋਤਿਆਂ ਦੇ ਰੁਬਰੂ ਹੁੰਦੇ ਨੇ ।

bunty bains bunty bains

 

Related Post