ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ‘Steel Banglez’ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਮਾਪਿਆਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਭਾਵੁਕ

By  Lajwinder kaur June 16th 2022 07:26 PM

ਪੰਜਾਬੀ ਮਿਊਜ਼ਿਕ ਜਗਤ ਦੀ ਬੁਲੰਦ ਆਵਾਜ਼ ਯਾਨੀਕਿ ਸਿੱਧੂ ਮੂਸੇਵਾਲਾ ਜਿਸ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਅਜੇ ਤੱਕ ਹੈਰਾਨ ਤੇ ਸੋਗ 'ਚ ਹਨ।

ਵਿਦੇਸ਼ਾਂ 'ਚ ਬੈਠੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿੱਧੂ ਨੂੰ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ। ਭਾਵੇਂ ਸਿੱਧੂ ਮੂਸੇਵਾਲਾ ਇਸ ਸੰਸਾਰ ਤੋਂ ਚਲਿਆ ਗਿਆ ਹੈ ਪਰ ਉਨ੍ਹਾਂ ਦੇ ਚਾਹੁਣ ਵਾਲੇ ਮੂਸਾ ਪਿੰਡ ਪਹੁੰਚ ਕੇ ਗਾਇਕ ਦੇ ਮਾਪਿਆਂ ਦੇ ਨਾਲ ਦੁੱਖ ਵੰਡਾ ਰਹੇ ਹਨ। ਨਾਮੀ ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ਤੇ ਸੰਗੀਤਕਾਰ ਸਟੀਲ ਬੈਂਗਲੇਜ਼ ਮੂਸਾ ਪਿੰਡ ਪਹੁੰਚੇ ਹਨ।

ਹੋਰ ਪੜ੍ਹੋ : ‘Salman Khan Death Threat’ ਮਾਮਲੇ ‘ਚ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਕੀਤਾ ਅਹਿਮ ਖੁਲਾਸਾ, ਲਾਰੈਂਸ ਬਿਸ਼ਨੋਈ ਨੇ…

ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ‘Steel Banglez’ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਤਸਵੀਰਾਂ ਨੂੰ ਪੋਸਟ ਕੀਤਾ ਹੈ। ਪਹਿਲੀ ਵੀਡੀਓ ਕਲਿੱਪ ਰਾਹੀਂ ਦੱਸਿਆ ਕਿ ਉਹ ਮੂਸਾ ਪਿੰਡ ਪਹੁੰਚਿਆ ਹੈ। ਦੂਜੀ ਤਸਵੀਰ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਰੱਖੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਨੇ ਨਾਲ ਲਿਖਿਆ ਹੈ-ਮਿਸ ਯੂ ਭਰਾ...ਤੇਰੇ ਘਰ ਆਇਆ ਹਾਂ...ਮੈਨੂੰ ਤੇਰੀ ਊਰਜਾ ਮਹਿਸੂਸ ਹੋ ਰਹੀ ਹੈ। ਤੀਜੀ ਤਸਵੀਰ ‘ਚ ਉਹ ਸਿੱਧੂ ਮੂਸੇਵਾਲਾ ਦੀ ਸਮਾਧ ਦੇ ਕੋਲ ਖੜ੍ਹੇ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ।

steel banglez

 

ਚੌਥੀ ਤਸਵੀਰ ‘ਚ ਉਹ ਸਿੱਧੂ ਮੂਸੇਵਾਲਾ ਦੇ ਟਰੈਕਟ ਕੋਲ ਖੜ੍ਹੇ ਹੋਏ ਨੇ ਤੇ ਇਸ ਤਸਵੀਰ ਦੇ ਨਾਲ ਕਪੈਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- 'ਤੁਹਾਡੇ ਮਾਪੇ ਬਹੁਤ ਹਿੰਮਤ ਵਾਲੇ ਹਨ...ਅਸੀਂ ਉਨ੍ਹਾਂ ਕੋਲ ਬੈਠੇ..ਮੈਂ ਤੁਹਾਡੀਆਂ  ਨਾਲ ਬਿਤੇ ਪਲਾਂ ਨੂੰ ਦੱਸਿਆ..ਤੁਹਾਡੇ ਮਾਪਿਆਂ ਨੇ ਤੁਹਾਡੇ ਨਾਲ ਜੁੜੀਆਂ ਕਹਾਣੀਆਂ ਮੈਨੂੰ ਸੁਣਾਈਆਂ...ਬਹੁਤ ਸਾਰੀਆਂ ਭਾਵਨਾਵਾਂ ਅੱਥਰੂ ਬਣ ਕੇ ਨਿਕਲੀਆਂ...ਮੈਂ ਤੁਹਾਡੀ ਮਾਤਾ ਤੇ ਤੁਹਾਡੇ ਪਿਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ...ਤੁਸੀਂ ਹਮੇਸ਼ਾ ਮੇਰੇ ਅੰਦਰ ਰਹੋਗੇ..’

ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ‘Steel Banglez’ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ 'ਚ ਇਕੱਠਾ ਕੰਮ ਕੀਤਾ ਹੈ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਦੋ ਹਫਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪੰਜਾਬ ਪੁਲਿਸ ਜੋ ਕਿ ਲਾਰੈਂਸ ਬਿਸ਼ਨੋਈ ਨੂੰ ਪੁੱਛ ਪੜਤਾਲ ਦੇ ਲਈ ਪੰਜਾਬ ਲੈ ਕੇ ਆਏ ਹਨ। ਮੀਡੀਆ ਰਿਪੋਟਸ ਦੇ ਅਨੁਸਾਰ ਪੰਜਾਬ ਪੁਲਿਸ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰ ਮਾਈਂਡ ਮੰਨਿਆ ਹੈ।

 

 

Related Post