ਜਦੋਂ ਗੁਰਬਾਣੀ ਦੇ ਸ਼ਬਦਾਂ ਨਾਲ ਗ੍ਰੈਮੀ ਅਵਾਰਡ ਸਮਾਰੋਹ 'ਚ ਗੋਰੇ ਹੋਏ ਮੰਤਰ ਮੁਗਧ,ਵੇਖੋ ਵੀਡੀਓ

ਗੁਰੁ ਸਾਹਿਬਾਨ ਵੱਲੋਂ ਰਚੀ ਗਈ ਗੁਰਬਾਣੀ ‘ਚ ਏਨੀ ਕਸ਼ਿਸ਼ ਹੈ ਕਿ ਹਰ ਕੋਈ ਇਸ ਵੱਲ ਖਿੱਚਿਆ ਚਲਿਆ ਆਉਂਦਾ ਹੈ । ਗੁਰਬਾਣੀ ‘ਚ ਏਨੀ ਤਾਕਤ ਹੈ ਕਿ ਇਹ ਇਨਸਾਨ ਨੂੰ ਦੁੱਖਾਂ ਸੰਤਾਪਾਂ ਅਤੇ ਪਾਪਾਂ ਤੋਂ ਬਚਾਈ ਰੱਖਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ । ਜੀ ਹਾਂ ਕੁਝ ਗੋਰੇ ਜਿਨ੍ਹਾਂ ਨੇ ਸਿੱਖ ਧਰਮ ਅਪਣਾਇਆ ਹੋਇਆ ਹੈ,ਸ਼ਬਦ ਕੀਰਤਨ ਕਰਦੇ ਹੋਏ ਇਸ ਵੀਡੀਓ ‘ਚ ਤੁਹਾਨੂੰ ਨਜ਼ਰ ਆ ਜਾਣਗੇ ।
ਹੋਰ ਵੇਖੋ :ਕੇਸਰੀ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੱਲੋਂ ਗੁਰਬਾਣੀ ਦਾ ਉਚਾਰਿਆ ਗਿਆ ਮੂਲ ਮੰਤਰ ਜੋੜਦਾ ਹੈ ਸਿੱਖੀ ਨਾਲ, ਦੇਖੋ ਵੀਡਿਓ
satnam kaur
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਵੀਡੀਓ ਗ੍ਰੈਮੀ ਅਵਾਰਡ ਦੋ ਹਜ਼ਾਰ ਉੱਨੀ ‘ਚ ਦਿੱਤੀਆਂ ਗਈਆਂ ਪਰਫਾਰਮੈਂਸ ਦੌਰਾਨ ਦਾ ਹੈ । ਜਿੱਥੇ ਇਨ੍ਹਾਂ ਗੋਰੇ ਸਿੱਖਾਂ ਨੇ ਸ਼ਬਦ ‘ਤੁਮਰੀ ਸੇਵਾ ਤੁਮਰੀ ਸੇਵਾ’ ਸ਼ਬਦ ਗਾਇਨ ਕੀਤਾ ।
ਹੋਰ ਵੇਖੋ :ਉੜਾ, ਆੜਾ ਲਿਖਣ ਵਾਲੀ ਫੱਟੀ ਨੇ ਗੁਰਦਾਸ ਨੂੰ ਸਿਖਾਇਆ ਸੀ ਗਾਣਾ,ਫੱਟੀ ਫੜ ਕੇ ਗਾਇਆ ਗਾਣਾ, ਵੇਖੋ ਵੀਡੀਓ
https://www.youtube.com/watch?v=8DmNJI5grWs
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਦੇ ਨਾਲ ਹੀ ਇਸ ਵੀਡੀਓ ਨੂੰ ਯੂਟਿਊਬ ‘ਤੇ ਵੀ ਵੇਖਿਆ ਜਾ ਸਕਦਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਤੁਸੀਂ ਵੀ ਵੇਖੋ ਇਸ ਵੀਡੀਓ ‘ਚ ਕਿਸ ਤਰ੍ਹਾਂ ਇਹ ਗੋਰੇ ਸਿੰਘ ਸ਼ਬਦ ਗਾਇਨ ਕਰ ਰਹੇ ਨੇ ।