ਕੁੜੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਲਾੜਾ, ਲਾੜੀ ਨੇ ਦੇਖਿਆ ਤਾਂ ਹੋਇਆ ਇਹ ਹਾਲ

By  Rupinder Kaler September 30th 2021 02:11 PM -- Updated: September 30th 2021 02:43 PM

ਵਿਆਹ ਵਾਲੇ ਦਿਨ ਲਾੜੇ ਲਾੜੀ (Groom, Bride) ਨੂੰ ਹਰ ਕੋਈ ਦੇਖਦਾ ਹੈ । ਹਰ ਕੋਈ ਲਾੜੇ ਲਾੜੀ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦਾ ਹੈ । ਇਸੇ ਤਰ੍ਹਾਂ ਦੀ ਇੱਕ ਵੀਡੀਓ (Wedding Video)  ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ । ਇਸ ਵੀਡੀਓ ਵਿੱਚ ਵਿਆਹ ਵਾਲੇ ਦਿਨ ਇੱਕ ਲਾੜਾ ਲਾੜੀ ਤੋਂ ਦੂਰ ਹੋ ਕੇ ਕੁਝ ਕੁੜੀਆਂ ਨਾਲ ਗੱਲਬਾਤ ਕਰ ਰਿਹਾ ਸੀ ।

Pic Courtesy: Instagram

ਹੋਰ ਪੜ੍ਹੋ :

ਰੁਪਿੰਦਰ ਹਾਂਡਾ ਮਨਾ ਰਹੀ ਆਪਣਾ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਗੱਲਬਾਤ ਦੌਰਾਨ ਲਾੜਾ ਕਾਫੀ ਮੁਸਕਰਾ ਰਿਹਾ ਸੀ । ਇਸ ਤੋਂ ਬਾਅਦ ਲਾੜਾ ਇਹਨਾਂ ਕੁੜੀਆਂ ਨਾਲ ਫੋਟੋਆਂ ਵੀ ਖਿਚਵਾਉਂਦਾ ਹੈ । ਵੀਡੀਓ (Wedding Video) ਵਿੱਚ ਇੱਕ ਕੁੜੀ ਲਾੜੇ ਨੂੰ ਫੁੱਲ ਦੇ ਰਹੀ ਹੁੰਦੀ ਹੈ ਤੇ ਦੂਜੀ ਉਸ ਨੂੰ ਦੇਖ ਰਹੀ ਹੁੰਦੀ ਹੈ । ਇਸੇ ਦੌਰਾਨ ਕੈਮਰਾ ਦੂਰ ਖੜੀ ਲਾੜੀ ਵੱਲ ਘੁੰਮਦਾ ਹੈ ਤੇ ਲਾੜੀ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੀ ਹੈ ।

 

View this post on Instagram

 

A post shared by Nikan (@nikan_dusky)

ਲਾੜੀ ਦੇ ਗੁੱਸੇ ਨੂੰ ਦੇਖ ਕੇ ਇਹ ਗੱਲ ਸਾਫ ਹੈ ਕਿ ਜਦੋਂ ਲਾੜਾ ਲਾੜੀ ਦੇ ਕੋਲ ਜਾਵੇਗਾ ਤਾਂ ਚਾਰ ਗੱਲਾਂ ਜ਼ਰੂਰ ਸੁਣੇਗਾ । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ ।

Related Post