
ਪੰਜਾਬੀਆਂ ਨੇ ਹਰ ਖੇਤਰ ‘ਚ ਕਾਮਯਾਬੀ ਦੇ ਝੰਡੇ ਗੱਡੇ ਹਨ । ਭਾਵੇਂ ਉਹ ਗਾਇਕੀ ਦਾ ਖੇਤਰ ਹੋਵੇ, ਅਦਾਕਾਰੀ ਦਾ ਹੋਵੇ ਜਾਂ ਫਿਰ ਖੇਡ ਦਾ ਮੈਦਾਨ ਹੋਵੇ ਹਰ ਖੇਤਰ ‘ਚ ਪੰਜਾਬੀਆਂ ਨੇ ਬੱਲੇ ਬੱਲੇ ਕਰਵਾਈ ਹੈ । ਬਠਿੰਡਾ ਦੀ ਖਿਡਾਰਨ ਸ਼੍ਰੇਆ (Shreya) ਨੇ ਡੈਫ ਓਲਪਿੰਕ ( Deaf Olympics)‘ਚ ਸੋਨੇ ਦਾ ਮੈਡਲ ਜਿੱਤਿਆ ਹੈ । ਸ਼੍ਰੇਆ ਸੂਬੇ ਦੀ ਇੱਕਲੀ ਅਜਿਹੀ ਸਰੀਰਕ ਤੌਰ ‘ਤੇ ਅਸਮਰਥ ਖਿਡਾਰਨ ਹੈ । ਜਿਸ ਦੀ ਚੋਣ ਭਾਰਤੀ ਟੀਮ ‘ਚ ਹੋਈ ਸੀ ।
image From google
ਹੋਰ ਪੜ੍ਹੋ : ਨਿਊਜੀਲੈਂਡ ਵਿੱਚ ਨੌਜਵਾਨ ਨੇ ਪੰਜਾਬੀਆਂ ਦਾ ਵਧਾਇਆ ਮਾਣ, ਜਾਨ ਜ਼ੋਖਮ ਵਿੱਚ ਪਾ ਕੇ ਡੁੱਬਦੇ ਬੰਦੇ ਦੀ ਬਚਾਈ ਜਾਨ
ਬ੍ਰਾਜ਼ੀਲ ‘ਚ 2 ਤੋਂ ਚਾਰ ਮਈ ਤੱਕ ਹੋਏ ਮੈਚਾਂ ‘ਚ ਸ਼੍ਰੇਆ ਨੇ ਹਿੱਸਾ ਲਿਆ ਅਤੇ ਭਾਰਤ ਨੇ ਜਪਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ ।ਸ਼੍ਰੇਆ ਦੇ ਮਾਪਿਆਂ ਮੁਤਾਬਕ ਉਹ ਬਚਪਨ ਤੋਂ ਹੀ ਸੁਨਣ ‘ਚ ਅਸਮਰਥ ਸੀ । ਉਸ ਨੂੰ ਬਚਪਨ ਤੋਂ ਹੀ ਬੈਡਮਿੰਟਨ ਦਾ ਸ਼ੌਂਕ ਸੀ ਅਤੇ ਉਸ ਨੇ ਮਹਿਜ ਸੱਤ ਸਾਲ ਦੀ ਉਮਰ ‘ਚ ਹੀ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ ।
image From google
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੀ ਡਾਕੂਮੈਂਟਰੀ ਬਾਰੇ ਕੀਤਾ ਦਿਲਚਸਪ ਖੁਲਾਸਾ ਪੜ੍ਹੋ ਪੂਰੀ ਖਬਰ
2019 ਵਿੱਚ, ਸ਼੍ਰੇਆ ਨੇ ਤਾਈਵਾਨ ਵਿੱਚ ਆਯੋਜਿਤ ਦੂਜੀ ਵਿਸ਼ਵ ਡੈਫ ਯੂਥ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਲੜਕੀਆਂ ਦੇ ਡਬਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸ਼੍ਰੇਆ ਨੇ ਬਹਾਦਰਗੜ੍ਹ ਦੀ ਸ਼ਾਈਨਿੰਗ ਸਟਾਰ ਅਕੈਡਮੀ ਤੋਂ ਟ੍ਰੇਨਿੰਗ ਲਈ ਹੈ ।
ਉਸ ਦੇ ਪਿਤਾ ਬੈਂਕ ‘ਚ ਨੌਕਰੀ ਕਰਦੇ ਹਨ ਜਦੋਂਕਿ ਮਾਂ ਇੱਕ ਸਕੂਲ ਅਧਿਆਪਕ ਹੈ ।ਸ਼੍ਰੇਆ 14 ਮਈ ਨੂੰ ਭਾਰਤ ਪਰਤੇਗੀ, ਉਸ ਤੋਂ ਪਹਿਲਾਂ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।ਹਰ ਕੋਈ ਸ਼੍ਰੇਆ ਦੀ ਇਸ ਕਾਮਯਾਬੀ ‘ਤੇ ਉਸ ਨੂੰ ਵਧਾਈ ਦੇ ਰਿਹਾ ਹੈ ।