ਆਲੀਆ ਭੱਟ (Aliaa Bhatt) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਦਾ ਅਨੰਦ ਮਾਣ ਰਹੀ ਹੈ । ਉਹ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹੈ । ਪਰ ਪ੍ਰੈਗਨੇਂਸੀ ਦੇ ਨਾਲ ਨਾਲ ਉਹ ਆਪਣੇ ਕੰਮ ਨੂੰ ਲੈ ਕੇ ਵੀ ਸੰਜੀਦਾ ਹੈ ਅਤੇ ਆਪਣੇ ਕੰਮ ‘ਚ ਲਗਾਤਾਰ ਰੁੱਝੀ ਹੋਈ ਹੈ । ਉਹ ਆਪਣੀ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ । ਪਰ ਆਪਣੀ ਇਸ ਫ਼ਿਲਮ ਦਾ ਪ੍ਰਮੋਸ਼ਨ ਉਸ ਨੇ ਖ਼ਾਸ ਅੰਦਾਜ਼ ‘ਚ ਕੀਤਾ ।
ਹੋਰ ਪੜ੍ਹੋ : ਹਿੰਮਤ ਸੰਧੂ ਦਾ ਨਵਾਂ ਗੀਤ ‘ਯਾਰ ਮੇਰੇ’ ਰਿਲੀਜ਼, ਯਾਰਾਂ ਦੀ ਯਾਰੀ ਨੂੰ ਬਿਆਨ ਕਰਦਾ ਹੈ ਗੀਤ
ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਫ਼ਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਆਲੀਆ ਖਾਸ ਤਰ੍ਹਾਂ ਦਾ ਸੂਟ ਪਾ ਕੇ ਪਹੁੰਚੀ ਸੀ । ਉਸ ਨੇ ਬ੍ਰਾਈਟ ਕਲਰ ਦਾ ਸ਼ਰਾਰਾ ਸੂਟ ਪਾਇਆ ਸੀ । ਜਿਸ ਦੇ ਬੈਕਸਾਈਡ ‘ਤੇ ਲਿਖਿਆ ਹੋਇਆ ਸੀ ‘ਬੇਬੀ ਆਨ ਬੋਰਡ’ ।
image from instagram
ਹੋਰ ਪੜ੍ਹੋ : ਬੀਮਾਰ ਪਦਮਸ਼੍ਰੀ ਪੁਰਸਕਾਰ ਜੇਤੂ ਨੂੰ ਹਸਪਤਾਲ ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਨੱਚਣ ਦੇ ਲਈ ਕੀਤਾ ਗਿਆ ਮਜਬੂਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਆਲੀਆ ਦੇ ਇਸ ਅੰਦਾਜ਼ ਨੂੰ ਦਰਸ਼ਕਾਂ ਦੇ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ ।ਇਸ ਮੌਕੇ ਰਣਬੀਰ ਕਪੂਰ ਵੀ ਬੇਹੱਦ ਉਤਸ਼ਾਹਿਤ ਨਜ਼ਰ ਆਏ ਅਤੇ ਖੁਸ਼ ਦਿਖਾਈ ਦੇ ਰਹੇ ਸਨ । ਦੱਸ ਦਈਏ ਕਿ ਅਦਾਕਾਰਾ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ ।
image From intsagram
ਜਿਸ ਤੋਂ ਬਾਅਦ ਦੋਵਾਂ ਦੇ ਫੈਨਸ ਵੱਲੋਂ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਜਾ ਰਹੀ ਹੈ । ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
View this post on Instagram
A post shared by Viral Bhayani (@viralbhayani)