Brahmastra: ਸ਼ਾਹਰੁਖ ਖ਼ਾਨ ਦੇ ਫੈਨਜ਼ ਲਈ ਖੁਸ਼ਖਬਰੀ, ਅਯਾਨ ਮੁਖਰਜੀ ਨੇ ਕੀਤਾ ਖੁਲਾਸਾ ਬਨਾਉਣਗੇ 'ਵਾਨਰਅਸਤ੍ਰ' ਦਾ ਸਪਿਨ ਆਫ

Shah Rukh Khan's 'Vanarastra' in Brahmastra: ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖ਼ਾਨ ਨੇ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ 'ਤੇ ਵਾਪਸੀ ਕੀਤੀ ਹੈ। ਫ਼ਿਲਮ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਨੇ ਕੈਮਿਓ ਕੀਤਾ ਹੈ। ਹੁਣ ਇਸ ਫ਼ਿਲਮ ਦੇ ਡਾਇਰੈਕਟਰ ਅਯਾਨ ਮੁਖਰਜੀ ਨੇ ਸ਼ਾਹਰੁਖ ਖ਼ਾਨ ਦੇ ਕਿਰਦਾਰ 'ਵਾਨਰਅਸਤ੍ਰ' ਨੂੰ ਅੱਗੇ ਦਰਸਾਉਣ ਸਬੰਧੀ ਆਪਣੀ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ।
Image Source : Instagram
ਦੱਸ ਦਈਏ ਕਿ ਫ਼ਿਲਮ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਦਾ ਕੈਮਿਓ ਦੇਖ ਕੇ ਫੈਨਜ਼ ਬਹੁਤ ਉਤਸ਼ਾਹਿਤ ਹਨ। ਫੈਨਜ਼ ਨੇ ਸ਼ਾਹਰੁਖ ਵੱਲੋਂ ਇਸ ਕਿਰਦਾਰ ਨੂੰ ਬਖੂਬੀ ਨਿਭਾਏ ਜਾਣ ਦੀ ਸ਼ਲਾਘਾ ਕੀਤੀ ਹੈ।ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਫੈਨਜ਼ ਸ਼ਾਹਰੁਖ ਦੇ ਇਸ ਰੋਲ ਦੀ ਸ਼ਲਾਘਾ ਕਰਦੇ ਹੋਏ ਕਈ ਪੋਸਟ ਸ਼ੇਅਰ ਕਰ ਰਹੇ ਸਨ। ਇਸ ਦੇ ਨਾਲ ਹੀ ਫੈਨਜ਼ ਨੇ ਫ਼ਿਲਮ ਮੇਕਰਸ ਤੋਂ ਸ਼ਾਹਰੁਖ ਖ਼ਾਨ ਦੇ ਕਿਰਦਾਰ 'ਵਾਨਰਅਸਤ੍ਰ' ਨੂੰ ਵੱਖਰੀ ਕਹਾਣੀ ਦੇ ਰੂਪ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਸੀ।
ਫ਼ਿਲਮ ਦੇ ਵਿੱਚ ਬੇਸ਼ਕ ਸ਼ਾਹਰੁਖ ਦਾ ਰੋਲ ਛੋਟਾ ਹੈ ਪਰ ਇਸ ਛੋਟੇ ਜਿਹੇ ਕਿਰਦਾਰ ਨਾਲ ਕਿੰਗ ਖ਼ਾਨ ਨੇ ਲੋਕਾਂ 'ਤੇ ਡੂੰਘੀ ਛਾਪ ਛੱਡੀ ਹੈ। ਫ਼ਿਲਮ 'ਚ ਸ਼ਾਹਰੁਖ ਇੱਕ ਵਿਗਿਆਨੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ, ਜਿਸ ਕੋਲ 'ਵਾਨਰਅਸਤ੍ਰ' ਹੈ ( Vanarastra) ਅਤੇ ਇਸ ਵਿੱਚ ਇੱਕ ਬਾਂਦਰ ਦੀ ਤਾਕਤ ਹੈ। ਅਭਿਨੇਤਾ ਦੇ ਇਸ ਛੋਟੇ ਜਿਹੇ ਕਿਰਦਾਰ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਦੀਵਾਨੇ ਹੋ ਗਏ ਹਨ ਅਤੇ ਹੁਣ ਸੋਸ਼ਲ ਮੀਡੀਆ 'ਤੇ ਫ਼ਿਮਲ ਮੇਕਰਸ ਤੋਂ ਇਸ ਕਿਰਦਾਰ ਦੀ ਕਹਾਣੀ ਦੀ ਮੰਗ ਕਰ ਰਹੇ ਸੀ।
Image Source : Instagram
ਫ਼ਿਲਮ 'ਬ੍ਰਹਮਾਸਤਰ' ਦੇ ਡਾਇਰੈਕਟਰ ਅਯਾਨ ਮੁਖ਼ਰਜ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਅਗਲੀ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਫੈਨਜ਼ ਵੱਲੋਂ ਡਿਮਾਂਡ ਕਰਨ ਤੋਂ ਪਹਿਲਾਂ ਹੀ ਸ਼ਾਹਰੁਖ ਦੇ ਕਿਰਦਾਰ ਵਿਗਿਆਨੀ ਮੋਹਨ ਭਾਰਗਵ ਦੇ ਕਿਰਦਾਰ ਦੇ ਸਪਿਨ-ਆਫ ਬਾਰੇ ਸੋਚ ਚੁੱਕੇ ਸੀ।
ਅਯਾਨ ਮੁਖ਼ਰਜ਼ੀ ਨੇ ਕਿਹਾ, 'ਜਦੋਂ ਅਸੀਂ 2019 'ਚ ਇਸ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਅਸੀਂ ਵੀ ਸੈੱਟ 'ਤੇ ਵੀ ਇਹੀ ਗੱਲ ਕਹਿੰਦੇ ਸੀ। ਜਿਵੇਂ ਹੀ ਅਸੀਂ ਵਿਗਿਆਨੀ ਮੋਹਨ ਭਾਰਗਵ ਦੀ ਸ਼ਖਸੀਅਤ ਨੂੰ ਪਛਾਣਿਆ, ਅਸੀਂ ਕਿਹਾ ਕਿ ਸਾਨੂੰ ਇਸ 'ਤੇ ਹੋਰ ਵੀ ਜ਼ਿਆਦਾ ਕੰਮ ਕਰਨਾ ਪਵੇਗਾ। ਸਾਨੂੰ ਇਹ ਦੱਸਣਾ ਪਵੇਗਾ ਕਿ ਇਸ ਵਿਗਿਆਨੀ ਦੀ ਉਤਪਤੀ ਕਦੋਂ ਹੋਈ ਅਤੇ ਕਿਵੇਂ ਹੋਈ। ਇਸ ਦੇ ਜੀਵਨ ਦਾ ਕੀ ਮਕਸਦ ਹੈ।
Image Source : Instagram
ਹੋਰ ਪੜ੍ਹੋ: ਕੀ ਮਾਂ ਬਨਣ ਵਾਲੀ ਹੈ ਮੌਨੀ ਰਾਏ ? ਫੈਮਿਲੀ ਪਲੈਨਿੰਗ ਨੂੰ ਲੈ ਕੇ ਅਦਾਕਾਰਾ ਨੇ ਆਖੀ ਇਹ ਗੱਲ
ਅਯਾਨ ਮੁਖ਼ਰਜੀ ਨੇ ਦੱਸਿਆ ਕਿ ਉਹ ਅਤੇ ਫ਼ਿਲਮ ਦੀ ਪੂਰੀ ਟੀਮ ਸ਼ਾਹਰੁਖ ਖ਼ਾਨ ਦੇ ਇਸ ਕਿਰਦਾਰ 'ਵਾਨਰਅਸਤ੍ਰ' ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਸ ਸਮੇਂ ਹੀ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਇਹ ਕਿਰਦਾਰ ਮਹਿਜ਼ ਫ਼ਿਲਮ ਦੇ ਪਹਿਲੇ ਹਿੱਸੇ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਇਸ ਨੂੰ ਵੱਖਰੇ ਅੰਦਾਜ਼ 'ਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਅਯਾਨ ਮੁਖ਼ਰਜੀ ਨੇ ਕਿਹਾ ਕਿ ਉਹ ਫੈਨਜ਼ ਦੀ ਮੰਗ ਤੋਂ ਜਾਣੂ ਹਨ। ਹੁਣ ਉਨ੍ਹਾਂ ਨੇ ਇਸ ਉੱਤੇ ਵੀ ਕੰਮ ਕਰਨ ਦੀ ਯੋਜਨਾ ਬਨਾਉਣੀ ਸ਼ੁਰੂ ਕਰ ਦਿੱਤੀ ਹੈ।