ਫਿਲਮ 'ਬ੍ਰਹਮਾਸਤਰ' ਦੇ ਗੀਤ ਕੇਸਰੀਆ ਦਾ ਦੂਜਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਜੋੜੀ ਦੇ ਫੈਨਜ਼ ਇਨ੍ਹਾਂ ਦੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਆਲੀਆ ਅਤੇ ਰਣਬੀਰ ਦੇ ਵਿਆਹ ਦੌਰਾਨ 'ਕੇਸਰੀਆ' ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਸ ਗੀਤ ਦਾ ਟੀਜ਼ਰ 2 ਵੀ ਰਿਲੀਜ਼ ਹੋ ਗਿਆ ਹੈ।
image From instagram
ਦੱਸ ਦਈਏ ਕਿ ਇਹ ਫਿਲਮ ਪੈਨ ਇੰਡੀਆ ਪੱਧਰ 'ਤੇ ਰਿਲੀਜ਼ ਹੋਵੇਗੀ। ਅਜਿਹੇ 'ਚ ਇਸ ਫਿਲਮ ਨੂੰ ਸਾਲ ਦੀ ਸਭ ਤੋਂ ਵੱਡੀ ਫਿਲਮਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਨੂੰ ਵੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ।
ਕੰਨੜ ਭਾਸ਼ਾ 'ਚ 'ਕੇਸਰੀਆ' ਗੀਤ ਦਾ ਨਾਂ 'ਕੁਮਕੁਮਾਲਾ' ਹੈ, ਜਿਸ ਨੂੰ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਨੇ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਸਿਦ ਸ਼੍ਰੀਰਾਮ ਨੇ ਗਾਇਆ ਹੈ ਅਤੇ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲ ਚੰਦਰਬੋਸ ਨੇ ਲਿਖੇ ਹਨ।
image From instagram
ਐਸਐਸ ਰਾਜਾਮੌਲੀ ਨੇ ਇਸ ਗੀਤ ਦਾ ਟੀਜ਼ਰ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਆਲੀਆ ਅਤੇ ਰਣਬੀਰ ਕਪੂਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਨਾਲ ਨਿਰਦੇਸ਼ਕ ਨੇ ਕੈਪਸ਼ਨ 'ਚ ਲਿਖਿਆ, 'ਇਸ ਨੂੰ ਤੇਲਗੂ 'ਚ ਦੇਖਣ ਲਈ ਉਤਸ਼ਾਹਿਤ ਹਾਂ। 9 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।'
ਇਸ ਗੀਤ ਦੇ ਹਿੰਦੀ ਵਰਜ਼ਨ ਦਾ ਟੀਜ਼ਰ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੇ ਸਮੇਂ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਆਲੀਆ ਅਤੇ ਰਣਬੀਰ ਨੂੰ ਵਿਆਹ ਦਾ ਤੋਹਫਾ ਦਿੱਤਾ ਹੈ।
image From instagram
ਹੋਰ ਪੜ੍ਹੋ: ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ ਫਿਲਮ ਭੂਲ ਭੁਲਾਇਆ 3 ਤੇ ਕਬੀਰ ਸਿੰਘ 2, ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਰਣਬੀਰ ਅਤੇ ਆਲੀਆ ਨੂੰ... ਇਸ ਪਵਿੱਤਰ ਯਾਤਰਾ ਲਈ ਕਿ ਉਹ ਜਲਦੀ ਹੀ ਸ਼ੁਰੂ ਹੋਣ ਜਾ ਰਹੇ ਹਨ। ਰਣਬੀਰ ਅਤੇ ਆਲੀਆ...ਇਸ ਦੁਨੀਆ ਵਿੱਚ ਮੇਰੇ ਸਭ ਤੋਂ ਨਜ਼ਦੀਕੀ ਅਤੇ ਪਿਆਰੇ ਲੋਕ...ਮੇਰੇ ਖੁਸ਼ ਅਤੇ ਸੁਰੱਖਿਅਤ ਪਨਾਹਗਾਹ ਹਨ...ਜਿਨ੍ਹਾਂ ਨੇ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਅਤੇ ਆਪਣੀ ਫਿਲਮ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਦਿੱਤਾ।'
View this post on Instagram