ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਕੁਝ ਸਮੇਂ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਜੁਆਇਨ ਕੀਤਾ ਹੈ। ਬੋਨੀ ਕਪੂਰ ਨੇ ਆਪਣੀ ਪਤਨੀ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
ਫ਼ਿਲਮੀ ਜਗਤ ਵਿੱਚ ਸ਼੍ਰੀਦੇਵੀ ਇੱਕ ਅਜਿਹਾ ਨਾਂਅ ਹੈ ਜਿਸ ਨੂੰ ਕੋਈ ਭੁੱਲਣਾ ਚਾਹੇ ਤਾਂ ਵੀ ਨਹੀਂ ਭੁੱਲ ਸਕੇਗਾ। ਇੱਕ ਨਾਂਅ ਜੋ ਕਈ ਸਾਲਾਂ ਤੱਕ ਰਹੇਗਾ।
ਬੋਨੀ ਕਪੂਰ ਨੇ ਆਪਣੀ ਮਰਹੂਮ ਪਤਨੀ ਸ਼੍ਰੀਦੇਵੀ ਦੀ ਇੱਕ ਪੁਰਾਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼੍ਰੀਦੇਵੀ ਦੀ ਪਿੱਠ 'ਤੇ ਸਿੰਦੂਰ ਨਾਲ ਬੋਨੀ ਦਾ ਨਾਂਅ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਬੋਨੀ ਕਪੂਰ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਦੱਸਿਆ, " ਸਾਲ 2012 ਵਿੱਚ ਸਹਾਰਾ ਸ਼ਹਿਰ, ਲਖਨਊ ਵਿਖੇ ਦੁਰਗਾ ਪੂਜਾ ਦੇ ਜਸ਼ਨ ਮਨਾਉਂਦੇ ਹੋਏ।"
View this post on Instagram
A post shared by Boney.kapoor (@boney.kapoor)
ਇਸ ਤਸਵੀਰ 'ਚ ਸ਼੍ਰੀਦੇਵੀ ਦੀ ਪਿੱਠ 'ਤੇ ਸਿੰਦੂਰ ਨਾਲ ਬੋਨੀ ਦਾ ਨਾਂ ਲਿਖਿਆ ਹੋਇਆ ਹੈ। ਪਿਛਲੇ ਹਫਤੇ ਵੀ ਬੋਨੀ ਨੇ ਸ਼੍ਰੀਦੇਵੀ ਅਤੇ ਖੁਦ ਦੀ ਇੱਕ ਥ੍ਰੋਬੈਕ ਫੋਟੋ ਸ਼ੇਅਰ ਕੀਤੀ ਸੀ, ਜਿਸ ਵਿੱਚ ਦੋਵੇਂ ਆਈਸਕ੍ਰੀਮ ਖਾਂਦੇ ਨਜ਼ਰ ਆਏ ਸਨ।
ਹੋਰ ਪੜ੍ਹੋ : ਫਰਹਾਨ ਅਖਤਰ ਨੇ ਖਾਸ ਅੰਦਾਜ਼ 'ਚ ਪਿਤਾ ਜਾਵੇਦ ਅਖਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ
ਬੋਨੀ ਕਪੂਰ ਨੇ ਜਿਵੇਂ ਹੀ ਸ਼੍ਰੀਦੇਵੀ ਦੀ ਤਸਵੀਰ ਸ਼ੇਅਰ ਕੀਤੀ, ਸ਼੍ਰੀਦੇਵੀ ਦੇ ਫੈਨਜ਼ ਨੇ ਪੋਸਟ 'ਤੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇੱਕ ਫੈਨ ਨੇ ਲਿਖਿਆ, "ਰੂਪ ਕੀ ਰਾਣੀ।" ਉੱਥੇ ਹੀ ਇੱਕ ਹੋਰ ਨੇ ਲਿਖਿਆ, "ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਸ਼੍ਰੀਦੇਵੀ ਸਾਡੇ ਵਿੱਚ ਨਹੀਂ ਹੈ।" ਜਦੋਂ ਕਿ ਇੱਕ ਫੈਨ ਨੇ ਬੋਨੀ ਨੂੰ ਉਤਸ਼ਾਹ ਵਿੱਚ ਪੁੱਛਿਆ ਕਿ "ਸਰ ਉਥੇ ਤੁਹਾਡਾ ਨਾਮ ਕਿਸ ਨੇ ਲਿਖਿਆ ਹੈ।"