ਫ਼ਿਲਮਾਂ ਦੇਖਣ ਦੇ ਸ਼ੌਂਕੀਨ ਲੋਕ ਅਕਸਰ ਪਰਦੇ ਦੇ ਪਿਛੇ ਦੀ ਕਹਾਣੀ ਜਾਨਣ ਲਈ ਉਤਸੁਕ ਰਹਿੰਦੇ ਹਨ । ਅਜਿਹੀਆਂ ਹੀ ਕੁਝ ਕਹਾਣੀਆਂ ਤੋਂ ਪਰਦਾ ਚੁੱਕਣ ਜਾ ਰਹੇ ਹਨ ਪੀਟੀਸੀ ਨੈੱਟਵਰਕ ਦੇ ਮੈਨੇਜ਼ਿੰਗ ਡਾਇਰੈਕਟਰ ਤੇ ਪ੍ਰੇਜੀਡੈਂਟ ਰਬਿੰਦਰ ਨਰਾਇਣ, ਜਿਹੜੇ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਰੋਜ ਇੱਕ ਫ਼ਿਲਮ ਦੇਖਦੇ ਆ ਰਹੇ ਹਨ । ਰਬਿੰਦਰ ਨਰਾਇਣ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਫ਼ਿਲਮ ਅਲੋਚਕ ਵੀ ਰਹੇ ਹਨ ।
ਹੋਰ ਪੜ੍ਹੋ :
ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੰਜੇ ਦੱਤ ਨੇ ਦੱਸਿਆ ਕਿਉਂ ਇੱਕ ਵਾਰ ਪਿਤਾ ਸੁਨੀਲ ਦੱਤ ਨੇ ਉਹਨਾਂ ਨੂੰ ਜੁੱਤੀਆਂ ਨਾਲ ਕੁੱਟਿਆ, ਇਹ ਸੀ ਵਜ੍ਹਾ
ਕੰਗਾਲੀ ਦੀ ਹਾਲਤ ’ਚ ਪਹੁੰਚ ਕੇ ਵਿਨੋਦ ਖੰਨਾ ਨੇ ਸ਼੍ਰੀਦੇਵੀ ਤੋਂ ਇਸ ਕੰਮ ਲਈ ਮੰਗੀ ਸੀ ਮਦਦ
ਆਪਣੇ ਇਸ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ‘ਬੰਬੇ ਟੂ ਬਾਲੀਵੁੱਡ’ ਦੇ ਪਹਿਲੇ ਐਪੀਸੋਡ ਵਿੱਚ ਉਹਨਾਂ ਨੇ 1943 ਵਿੱਚ ਆਈ ਫ਼ਿਲਮ ‘ਕਿਸਮਤ’ ਬਾਰੇ ਗੱਲ-ਬਾਤ ਕੀਤੀ । ਇਸ ਗੱਲਬਾਤ ਵਿੱਚ ਉਹਨਾਂ ਨੇ ਫ਼ਿਲਮ ਨੂੰ ਲੈ ਕੇ ਕੁਝ ਇਸ ਤਰ੍ਹਾਂ ਦੇ ਖੁਲਾਸੇ ਕੀਤੇ ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ । ਉਹਨਾਂ ਨੇ ਦੱਸਿਆ ਕਿ ਇਸ ਫ਼ਿਲਮ ਨੇ ਬਾਲੀਵੁੱਡ ਨੂੰ ਅਸ਼ੋਕ ਕੁਮਾਰ ਵਰਗਾ ਅਜਿਹਾ ਹੀਰੋ ਦਿੱਤਾ, ਜਿਹੜਾ ਕਿ ਬਾਲੀਵੁੱਡ ਵਿੱਚ ਟੈਕਨੀਸ਼ੀਅਨ ਬਣਨ ਆਇਆ ਸੀ ਪਰ ‘ਕਿਸਮਤ’ ਫ਼ਿਲਮ ਨੇ ਅਸ਼ੋਕ ਕੁਮਾਰ ਦੀ ਕਿਸਮਤ ਬਦਲ ਦਿੱਤੀ ।
ਅਸ਼ੋਕ ਕੁਮਾਰ ਦੀ ਨੈਚੁਰਲ ਅਦਾਕਾਰੀ ਤੇ ਡਾਈਲੌਗ ਬੋਲਣ ਦਾ ਅੰਦਾਜ਼ ਹਰ ਇੱਕ ਨੂੰ ਪਸੰਦ ਆਇਆ । ਹਰ ਪਾਸੇ ਅਸ਼ੋਕ ਕੁਮਾਰ ਦੇ ਚਰਚੇ ਸ਼ੁਰੂ ਹੋ ਗਏ ਤੇ ਉਹ ਫ਼ਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣ ਗਏ । ‘ਕਿਸਮਤ’ ਅਜਿਹੀ ਪਹਿਲੀ ਬਾਲੀਵੁੱਡ ਫ਼ਿਲਮ ਸੀ ਜਿਸ ਨੇ ਇੱਕ ਕਰੋੜ ਦੀ ਕਮਾਈ ਉਸ ਸਮੇਂ ਕੀਤੀ ਸੀ । ਇਹ ਫ਼ਿਲਮ ਪੂਰੇ 25 ਹਫਤੇ ਸਿਨੇਮਾ ਘਰਾਂ ’ਚ ਬਣੀ ਰਹੀ ।
ਕਲਕੱਤੇ ਦੇ ਇੱਕ ਥਿਏਟਰ ਵਿੱਚ ਤਾਂ ਇਹ ਫ਼ਿਲਮ ਪੂਰੇ 3 ਸਾਲ ਲੱਗੀ ਰਹੀ । ਰਬਿੰਦਰ ਨਰਾਇਣ ਨੇ ਦੱਸਿਆ ਕਿ ਇਸ ਫ਼ਿਲਮ ਦੀ ਥੀਮ ਲੀਹ ਤੋਂ ਹੱਟ ਕੇ ਸੀ । ਇਹ ਪਹਿਲੀ ਫ਼ਿਲਮ ਸੀ ਜਿਸ ਦੀ ਥੀਮ ਉਸ ਸਮੇਂ ਵਿੱਚ ਸਭ ਤੋਂ ਬੋਲਡ ਸੀ । ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਇੱਕ ਕੁੜੀ ਵਿਆਹ ਤੋਂ ਪਹਿਲਾਂ ਪ੍ਰੈਗਨਂੇਟ ਹੋ ਗਈ ਸੀ । ‘ਕਿਸਮਤ’ ਫ਼ਿਲਮ ਨਾਲ ਜੁੜੀਆਂ ਕੁਝ ਹੋਰ ਦਿਲਚਸਪ ਕਿੱਸੇ ਜਾਨਣ ਲਈ ਜੁੜੇ ਰਹੋ ‘ਬੰਬੇ ਟੂ ਬਾਲੀਵੁੱਡ’ ਨਾਲ ਤੇ ਕਲਿੱਕ ਕਰੋ ਇਸ ਲਿੰਕ ’ਤੇ :-https://www.facebook.com/ptcpunjabi/videos/957552394732965/?vh=e&extid=0&d=n