ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਬਣੇ ਟੈ੍ਰਫਿਕ ਹਵਲਦਾਰ, ਮੁੰਬਈ ਦੇ ਇਸ ਚੌਂਕ ਤੇ ਸੰਭਾਲਿਆ ਟ੍ਰੈਫਿਕ

By  Rupinder Kaler January 23rd 2021 04:43 PM
ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਬਣੇ ਟੈ੍ਰਫਿਕ ਹਵਲਦਾਰ, ਮੁੰਬਈ ਦੇ ਇਸ ਚੌਂਕ ਤੇ ਸੰਭਾਲਿਆ ਟ੍ਰੈਫਿਕ

ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਿਸੇ ਟ੍ਰੈਫਿਕ ਸਿਗਨਲ ਤੇ  ਟ੍ਰੈਫਿਕ ਸੰਭਾਲਦੇ ਨਜ਼ਰ ਆ ਰਹੇ ਹਨ । ਇਹ ਵੀਡੀਓ ਸ਼ੁੱਕਰਵਾਰ ਦਾ ਹੈ । ਵੀਡੀਓ ਵਾਸ਼ੀ ਦੇ ਸੈਕਟਰ 17 ਦੇ ਸ਼ਿਵਾਜੀ ਚੌਕ ਦਾ ਹੈ ।ਦਰਅਸਲ ਇਸ ਵੀਡੀਓ ਵਿੱਚ ਸ਼ੰਕਰ ਮਹਾਦੇਵਨ ਲੋਕਾਂ ਨੂੰ ਸੁਰੱਖਿਅਤ ਡਰਾਈਵਿੰਗ ਲਈ ਜਾਗਰੂਕ ਕਰ ਰਹੇ ਹਨ ।

shankar-mahadevan

ਹੋਰ ਪੜ੍ਹੋ :

ਹਨੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਪ੍ਰਸ਼ੰਸਕ ਦੇ ਰਹੇ ਵਧਾਈਆਂ

ਮਾਤਾ ਦਾ ਭਜਨ ਨਾ ਗਾਉਣ ਕਰਕੇ ਕੁਦਰਤ ਨੇ ਦਿੱਤੀ ਸੀ ਨਰਿੰਦਰ ਚੰਚਲ ਨੂੰ ਸਜ਼ਾ, ਖੁਦ ਕੀਤਾ ਸੀ ਇੰਟਰਵਿਊ ਵਿੱਚ ਖੁਲਾਸਾ

shankar-mahadevan

ਇਸ ਵੀਡੀਓ ਵਿੱਚ ਉਹ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਵਾਲੇ ਚਾਲਕ ਨੂੰ ਗੁਲਾਬ ਦੇ ਫੁੱਲ ਭੇਟ ਕਰਦੇ ਨਜ਼ਰ ਆ ਰਹੇ ਹਨ ਤੇ ਹੈਲਮੇਟ ਪਾਉਣ ਦੀ ਅਪੀਲ ਕਰ ਰਹੇ ਹਨ । ਮਹਾਦੇਵਨ ਨੇ ਸ਼ਿਵਾਜੀ ਚੌਕ ਟ੍ਰੈਫਿਕ ਸਿਗਨਲ, ਜੋ ਕਿ ਵਾਸ਼ੀ ਦੇ ਸਭ ਤੋਂ ਵਿਅਸਤ ਚੌਕਾਂ ਵਿੱਚੋਂ ਇੱਕ ਹੈ, ਤੇ ਆਵਾਜਾਈ ਨੂੰ ਵੀ ਮੈਨੇਜ ਕੀਤਾ।

shankar-mahadevan

ਪੁਲਿਸ ਕਮਿਸ਼ਨਰ ਬਿਪਿਨ ਕੁਮਾਰ ਸਿੰਘ ਅਤੇ ਡੀਸੀਪੀ ਟ੍ਰੈਫਿਕ ਪੁਰਸ਼ੋਤਮ ਕਰਦ ਵੀ ਇਸ ਦੌਰਾਨ ਮੌਜੂਦ ਸਨ। ਸੜਕ ਸੁਰੱਖਿਆ ਅਭਿਆਨ ਤਹਿਤ ਨਵੀਂ ਮੁੰਬਈ ਟ੍ਰੈਫਿਕ ਪੁਲਿਸ ਨੇ ਇੱਕ ਨਵੀਂ ਪਹਿਲ ਕੀਤੀ ਹੈ ਜਿਸ ਵਿੱਚ ਨਾਗਰਿਕ ਇੱਕ ਦਿਨ ਲਈ ਟ੍ਰੈਫਿਕ ਪੁਲਿਸ ਬਣ ਸਕਦੇ ਹਨ ।

Related Post