Kailash Kher Attacked during Hampi Utsav : ਬਾਲੀਵੁੱਡ ਦੇ ਗਾਇਕ ਕੈਲਾਸ਼ ਖੇਰ (Kailash Kher ) ਆਪਣੀ ਦਮਦਾਰ ਤੇ ਰੂਹਾਨੀ ਗਾਇਕੀ ਲਈ ਮਸ਼ਹੂਰ ਹਨ। ਆਪਣੀ ਆਵਾਜ਼ ਦੇ ਦਮ 'ਤੇ ਦੁਨੀਆਂ ਨੂੰ ਨਚਾਉਣ ਵਾਲੇ ਗਾਇਕ ਕੈਲਾਸ਼ ਖੇਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਲਾਸ਼ ਖੇਰ 'ਤੇ ਇੱਕ ਲਾਈਵ ਸ਼ੋਅ ਦੌਰਾਨ ਹਮਲਾ ਹੋ ਗਿਆ ਹੈ।
image Source : Instagram
ਤੁਹਾਨੂੰ ਦੱਸ ਦੇਈਏ ਕਿ ਗਾਇਕ ਕੈਲਾਸ਼ ਖੇਰ ਕਰਨਾਟਕ ਵਿੱਚ 'ਹੰਪੀ ਉਤਸਵ' (Hampi Utsav) 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਹੋਏ ਸਨ। ਇਸ ਦੌਰਾਨ ਜਦੋਂ ਉਹ ਸਟੇਜ਼ 'ਤੇ ਲਾਈਵ ਸ਼ੋਅ ਦੌਰਾਨ ਇੱਕ ਗੀਤ ਗਾ ਰਹੇ ਸੀ ਤਾਂ ਉਸ ਦੌਰਾਨ ਉਨ੍ਹਾਂ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।
image Source : Instagram
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਇਹ ਘਟਨਾ 27 ਜਨਵਰੀ ਨੂੰ ਵਾਪਰੀ। ਲਾਈਵ ਸ਼ੋਅ ਦੇ ਵਿੱਚ ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਕੈਲਾਸ਼ ਖੇਰ 'ਤੇ ਹਮਲਾ ਕਰ ਦਿੱਤਾ। ਖਬਰਾਂ ਦੀ ਮੰਨੀਏ ਤਾਂ ਦੋਵੇਂ ਨੌਜਵਾਨ ਗਾਇਕ ਤੋਂ ਕੰਨੜ ਗੀਤ ਗਾਉਣ ਦੀ ਮੰਗ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸਟੇਜ 'ਤੇ ਬੋਤਲ ਸੁੱਟ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਅਤੇ ਸਮਾਗਮ ਦੌਰਾਨ ਦਰਸ਼ਕ ਗੈਲਰੀ ਵਿੱਚੋਂ ਬੋਤਲ ਸੁੱਟਣ ਵਾਲੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਤੁਹਾਨੂੰ ਦੱਸ ਦੇਈਏ ਕਿ ਕਰਨਾਟਕ ਵਿੱਚ ਤਿੰਨ ਦਿਨਾਂ ਹੰਪੀ ਉਤਸਵ ਤੋਂ ਪਹਿਲਾਂ, ਕੈਲਾਸ਼ ਖੇਰ ਨੇ ਲਖਨਊ ਵਿੱਚ ਲਾਈਵ ਸ਼ੋਅ ਕੀਤਾ, ਜਿੱਥੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦਿਵਸ ਸਮਾਰੋਹ ਦੌਰਾਨ ਆਪਣੇ ਸੂਫੀ ਗੀਤਾਂ ਨਾਲ ਲੋਕਾਂ ਦਾ ਮਨ ਮੋਹ ਲਿਆ।
image Source : Instagram
ਹੋਰ ਪੜ੍ਹੋ: ਕੰਗਨਾ ਰਣੌਤ ਤੇ ਉਰਫ਼ੀ ਜਾਵੇਦ ਵਿਚਾਲੇ 'ਪਠਾਨ' ਨੂੰ ਲੈ ਕੇ ਛਿੜੀ ਟਵਿੱਟਰ ਜੰਗ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
'ਹੰਪੀ ਉਤਸਵ' ਦੀ ਗੱਲ ਕਰੀਏ ਤਾਂ ਇਹ 27 ਜਨਵਰੀ ਨੂੰ ਸ਼ੁਰੂ ਹੋਇਆ ਸੀ। ਸਾਊਥ ਵਿੱਚ ਨਵੇਂ ਬਣੇ ਵਿਜੇਨਗਰ ਜ਼ਿਲ੍ਹੇ ਦੀ ਸਥਾਪਨਾ ਤੋਂ ਬਾਅਦ ਇਹ ਪਹਿਲਾ ਸੱਭਿਆਚਾਰਕ ਸਮਾਗਮ ਸੀ। ਇਸ ਦਾ ਉਦਘਾਟਨ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕੀਤਾ। ਇਸ ਈਵੈਂਟ 'ਚ ਕੈਲਾਸ਼ ਖੇਰ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ ਤੋਂ ਲੈ ਕੇ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ।
Karnataka| A bottle thrown at singer Kailash Kher while he was singing in a closing ceremony of Hampi Utsav at Hampi, Vijayanagar yesterday. 2 detained over the incident
The men were angry at Kher for not singing Kannada songs, say Police
— ANI (@ANI) January 30, 2023