ED ਨੇ ਮਸ਼ਹੂਰ ਯੂਟਿਊਬਰ ਤੇ ਬਿੱਗ ਬੌਸ ਵਿਨਰ ਐਲਵਿਸ਼ ਯਾਦਵ ਦੇ ਖਿਲਾਫ ਸੰਮਨ ਕੀਤਾ ਜਾਰੀ, ਜਾਣੋ ਕੀ ਹੈ ਮਾਮਲਾ?

ਸ਼ਹੂਰ ਯੂਟਿਊਬਰ ਤੇ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਵਿਨਰ ਐਲਵਿਸ਼ ਯਾਦਵ ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਐਲਵਿਸ਼ ਯਾਦਵ ਸ਼ੋਅ ਜਿੱਤਣ ਤੋਂ ਪਹਿਲਾਂ ਤੇ ਬਾਅਦ ਵਿੱਚ ਲਗਾਤਾਰ ਸੁਰਖੀਆਂ ਵਿੱਚ ਰਹੇ ਹਨ। ਮੁੜ ਇੱਕ ਵਾਰ ਫਿਰ ਤੋਂ ਮੰਨੀ ਲਾਂਡਰਿੰਗ ਦੇ ਮਾਮਲੇ 'ਚ ED ਨੇ ਐਲਵਿਸ਼ ਯਾਦਵ ਦੇ ਖਿਲਾਫ ਸਮਨ ਜਾਰੀ ਕੀਤਾ ਹੈ।

By  Pushp Raj July 10th 2024 05:51 PM

Elvish Yadav summoned by ED : ਮਸ਼ਹੂਰ ਯੂਟਿਊਬਰ ਤੇ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਵਿਨਰ ਐਲਵਿਸ਼ ਯਾਦਵ ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਐਲਵਿਸ਼ ਯਾਦਵ ਸ਼ੋਅ ਜਿੱਤਣ ਤੋਂ ਪਹਿਲਾਂ ਤੇ ਬਾਅਦ ਵਿੱਚ ਲਗਾਤਾਰ ਸੁਰਖੀਆਂ ਵਿੱਚ ਰਹੇ ਹਨ। ਮੁੜ ਇੱਕ ਵਾਰ ਫਿਰ ਤੋਂ ਮੰਨੀ ਲਾਂਡਰਿੰਗ ਦੇ ਮਾਮਲੇ 'ਚ ED ਨੇ ਐਲਵਿਸ਼ ਯਾਦਵ ਦੇ ਖਿਲਾਫ ਸਮਨ ਜਾਰੀ ਕੀਤਾ ਹੈ। 

ਐਲਵਿਸ਼ ਦੇ ਨਾਂ 'ਤੇ ਹਮਲਾ, ਦੁਰਵਿਵਹਾਰ, ਸੱਪ ਦੇ ਜ਼ਹਿਰ ਦੀ ਤਸਕਰੀ ਤੋਂ ਲੈ ਕੇ ਮਨੀ ਲਾਂਡਰਿੰਗ ਤੱਕ ਦੇ ਕਈ ਮਾਮਲੇ ਦਰਜ ਹਨ। ਹੁਣ ਐਲਵੀਸ਼ ਲਈ ਇੱਕ ਨਵੀਂ ਸਮੱਸਿਆ ਆ ਗਈ ਹੈ। ਤਾਜ਼ਾ ਰਿਪੋਰਟ ਮੁਤਾਬਕ ਹੁਣ ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਐਲਵਿਸ਼ ਨੂੰ ਸੰਮਨ ਜਾਰੀ ਕੀਤਾ ਹੈ।

View this post on Instagram

A post shared by Elvish Raosahab (@elvish_yadav)


ਈਡੀ ਨੇ ਐਲਵਿਸ਼ ਨੂੰ ਭੇਜਿਆ ਸੰਮਨ 

ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਈਡੀ ਨੇ ਐਲਵਿਸ਼ ਯਾਦਵ ਨੂੰ 23 ਜੁਲਾਈ ਨੂੰ ਲਖਨਊ ਤਲਬ ਕੀਤਾ ਹੈ। ਦਰਅਸਲ, ਸੱਪ ਦੇ ਜ਼ਹਿਰ ਨੂੰ ਨਸ਼ੀਲੇ ਪਦਾਰਥ ਵਜੋਂ ਵਰਤਣ ਲਈ ਐਲਵਿਸ਼ ਦੇ ਖਿਲਾਫ ਮਾਮਲਾ ਚੱਲ ਰਿਹਾ ਹੈ। ਇਸ ਵਿੱਚ ਮਨੀ ਲਾਂਡਰਿੰਗ ਵੀ ਸ਼ਾਮਲ ਸੀ। 

ਈਡੀ ਨੇ ਇਸ ਸਬੰਧੀ ਐਲਵਿਸ਼ ਯਾਦਵ ਨੂੰ ਸੰਮਨ ਭੇਜਿਆ ਹੈ। ਇਸ ਮਾਮਲੇ 'ਚ ਮਈ 2024 ਨੂੰ ਨੋਇਡਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਐਲਵਿਸ਼ ਯਾਦਵ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਐਲਵਿਸ਼ ਸੋਸ਼ਲ ਮੀਡੀਆ 'ਤੇ ਵੀ ਮਸ਼ਹੂਰ ਹੈ ਜਿਸ ਦੇ ਚੱਲਦੇ ਇਹ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਗਈ। 

ਕੀ ਹੈ ਪੂਰਾ ਮਾਮਲਾ ? 

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਮਾਮਲੇ 'ਚ ਐਲਵਿਸ਼ ਯਾਦਵ ਨੂੰ 23 ਜੁਲਾਈ ਨੂੰ ਆਪਣੇ ਲਖਨਊ ਦਫਤਰ 'ਚ ਤਲਬ ਕੀਤਾ ਹੈ। ਇਹ ਮਾਮਲਾ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਨੂੰ ਨਸ਼ੇ ਵਜੋਂ ਵਰਤਣ ਨਾਲ ਸਬੰਧਤ ਹੈ। ਐਲਵਿਸ਼ ਨੂੰ 23 ਜੁਲਾਈ ਨੂੰ ਲਖਨਊ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।

View this post on Instagram

A post shared by Elvish Raosahab (@elvish_yadav)


ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੱਸਿਆ ਉਨ੍ਹਾਂ ਦੇ ਗੀਤ 'ਤੌਬਾ-ਤੌਬਾ' 'ਤੇ ਪਤਨੀ ਕੈਟਰੀਨਾ ਕੈਫ ਦਾ ਕਿੰਝ ਸੀ ਰਿਐਕਸ਼ਨ, ਵੇਖੋ ਵੀਡੀਓ 

ਐਲਵਿਸ਼ ਯਾਦਵ ਵਿਵਾਦ

ਨੋਇਡਾ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਅਲਵਿਸ਼ ਯਾਦਵ, ਉਸ ਦੇ ਦੋਸਤ ਅਤੇ ਹੋਰ ਸਬੰਧਤ ਲੋਕਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਉਦੋਂ ਤੋਂ ਹੀ ਪੁਲਿਸ ਐਕਸ਼ਨ ਮੋਡ ਵਿੱਚ ਹੈ। ਐਲਵਿਸ਼ 'ਤੇ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਸੀ। ਇੰਨਾ ਹੀ ਨਹੀਂ, ਐਲਵਿਸ਼ ਇੱਕ ਯੂਟਿਊਬਰ ਨਾਲ ਕੁੱਟਮਾਰ ਕਰਕੇ ਵੀ ਸੁਰਖੀਆਂ ਵਿੱਚ ਆ ਗਿਆ ਸੀ। ਉਸ ਨੇ ਇੱਕ ਰੈਸਟੋਰੈਂਟ ਵਿੱਚ ਸੈਲਫੀ ਲੈ ਰਹੇ ਇੱਕ ਪ੍ਰਸ਼ੰਸਕ ਨੂੰ ਥੱਪੜ ਮਾਰ ਦਿੱਤਾ, ਜਿਸ ਦਾ ਵੀਡੀਓ ਵਾਇਰਲ ਹੋ ਗਿਆ।


Related Post