ਯੂਟਿਊਬਰ ਭੁਵਨ ਬਾਮ ਨੇ ਦਿੱਲੀ ‘ਚ 11 ਕਰੋੜ ਦਾ ਮਕਾਨ ਹੋਣ ਤੋਂ ਕੀਤਾ ਇਨਕਾਰ, ਕਿਹਾ ਇਹ ਮੇਰਾ ਸੁਫ਼ਨਾ ਜ਼ਰੂਰ ਹੈ’

By  Shaminder January 30th 2024 03:53 PM

ਸੋਸ਼ਲ ਮੀਡੀਆ ਦੀ ਦੁਨੀਆ ‘ਚ ਭੁਵਨ ਬਾਮ (Bhuvan Bam) ਦੇ ਨਾਂਅ ਨਾਲ ਮਸ਼ਹੂਰ ਹੋਏ ਕੰਟੈਂਟ ਕ੍ਰਿਏਟਰ ਦੇ ਵੱਲੋਂ ਹਾਲ ਹੀ ‘ਚ ਗਿਆਰਾਂ ਕਰੋੜ ਦਾ ਮਕਾਨ ਖਰੀਦਣ  ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਉਸ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਉਹ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦੇ ਹਨ।ਉਸ ਨੇ ਅੱਗੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਦਿੱਲੀ ‘ਚ ਘਰ ਮਿਲ ਗਿਆ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਸ ਬਾਰੇ ਲੋਕਾਂ ਨੂੰ ਕਿਵੇਂ ਪਤਾ ਲੱਗਿਆ । ਕਿਉਂਕਿ ਇਸ ਬਾਰੇ ਤਾਂ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਸੀ ਦੱਸਿਆ । ਜਦੋਂ ਇਹ ਖ਼ਬਰ ਫੈਲੀ ਤਾਂ ਘਰ ਵਾਲਿਆਂ ਨੇ ਮੈਨੂੰ ਫੋਨ ਕੀਤਾ ।

Bhuvan Bam.jpg

ਹੋਰ ਪੜ੍ਹੋ : ਅਦਾਕਾਰ ਜਿੰਮੀ ਸ਼ੇਰਗਿੱਲ ਦੇ ਮਾਪਿਆਂ ਨੇ ਡੇਢ ਸਾਲ ਤੱਕ ਉਸ ਦੇ ਨਾਲ ਬੋਲਚਾਲ ਰੱਖੀ ਸੀ ਬੰਦ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਇਸ ਦੇ ਨਾਲ ਹੀ ਭੁਵਨ ਨੇ ਇਹ ਵੀ ਕਿਹਾ ਕਿ ਘਰ ਬਨਾਉਣਾ ਇਸ ਦਾ ਇੱਕ ਸੁਫ਼ਨਾ ਹੈ ਅਤੇ ਉਹ ਆਪਣਾ ਘਰ ਬਨਾਉਣਾ ਚਾਹੁੰਦੇ ਹਨ ।ਪਰ ਜਦੋਂ ਵੀ ਉਹ ਘਰ ਬਨਾਉਣਗੇ ਤਾਂ ਇਸ ਨੂੰ ਬਹੁਤ ਜ਼ਿਆਦਾ ਨਿੱਜੀ ਰੱਖਣਗੇ। 

Bhuvan Bam ,,.jpg

ਯੂਟਿਊਬ ਦੀ ਦੁਨੀਆ ਦੀ ਨਾਮੀ ਹਸਤੀ ਹੈ ਭੁਵਨ ਬਾਮ

 ਭੁਵਨ ਬਾਮ ਯੂਟਿਊਬ (Youtuber) ਦੀ ਦੁਨੀਆ ਦਾ ਵੱਡਾ ਨਾਮ ਹੈ। ਜਿੱਥੇ ਉਹ ਵਧੀਆ ਕੰਟੈਂਟ ਕ੍ਰਿਏਟਰ ਹਨ । ਉੱਥੇ ਹੀ ਇੱਕ ਅਦਾਕਾਰ, ਕਾਮੇਡੀਅਨ ਅਤੇ ਗਾਇਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ । ਉਹ ‘ਤਾਜ਼ਾ ਖ਼ਬਰ’ ਅਤੇ ਵੈੱਬ ਸੀਰੀਜ਼ ਰਾਫਤਾ ਰਾਫਤਾ ‘ਚ ਵੀ ਨਜ਼ਰ ਆ ਚੁੱਕੇ ਹਨ ।ਕਰੀਅਰ ਪੀਕ ‘ਤੇ ਹੋਣ ਦੇ ਬਾਵਜੂਦ ਉਹ ਜ਼ਮੀਨ ਦੇ ਨਾਲ ਜੁੜੀ ਸ਼ਖਸੀਅਤ ਹਨ । ‘ਢਿੰਡੋਰਾ’ ‘ਚ ਵੀ ਉਨ੍ਹਾਂ ਨੇ ਕਈ ਕਿਰਦਾਰ ਨਿਭਾਏ ਹਨ । ਭੁਵਨ ਬਾਮ ਹੁਣ ਇੰਡਸਟਰੀ ‘ਚ ਵੀ ਛਾਏ ਹੋਏ ਹਨ ।

Bhuvan Bam 3.jpg

ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕਾਮਯਾਬੀ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਲਗਾਤਾਰ ਆਪਣੀ ਮੰਜ਼ਿਲ ਦੇ ਵੱਲ ਅੱਗੇ ਵਧ ਰਹੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ  ਮੈਂ ਹਮੇਸ਼ਾ ਆਪਣਾ ਕੰਟੈਂਟ ਲੋਕਾਂ ਦੇ ਲਈ ਬਣਾਇਆ ਹੈ ਨਾ ਕਿ ਇੰਡਸਟਰੀ ਦੇ ਲਈ।ਮੈਂ ਹਮੇਸ਼ਾ ਲੋਕਾਂ ਦੇ ਲਈ ਇਸੇ ਤਰ੍ਹਾਂ ਕੰਟੈਂਟ ਬਣਾਉਂਦਾ ਰਹਾਂਗਾ।‘ਢਿੰਡੋਰਾ’ ‘ਚ ਭੁਵਨ ਬਾਮ ਨੇ ਗਿਆਰਾਂ ਤਰ੍ਹਾਂ ਦੇ ਕਿਰਦਾਰ ਨਿਭਾਏ ਸਨ । ਜਿਸ ਤੋਂ ਬਾਅਦ ਉਸ ਨੂੰ ਬਜ਼ੁਰਗ ਮਹਿਲਾਵਾਂ ਤੱਕ ਦੇ ਮੈਸੇਜ ਅਤੇ ਫੋਨ ਆਏ ਸਨ ਅਤੇ ਉਨ੍ਹਾਂ ਦੇ ਕੰਮ ਦੀ ਤਾਰੀਫ ਕੀਤੀ ਗਈ ਸੀ । 

View this post on Instagram

A post shared by Bhuvan Bam (@bhuvan.bam22)

 

 



Related Post