World No Tobacco Day : ਸ਼ਾਹਰੁਖ ਖਾਨ ਤੋਂ ਲੈ ਅਕਸ਼ੈ ਕੁਮਾਰ ਤੱਕ ਤੰਬਾਕੂ ਦਾ ਵਿਗਿਆਪਨ ਕਰ ਵਿਵਾਦਾਂ 'ਚ ਘਿਰੇ ਇਹ ਬਾਲੀਵੁੱਡ ਸਿਤਾਰੇ
ਅੱਜ ਯਾਨੀ ਕਿ 31 ਮਈ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਤੇ ਇਸ ਤੋਂ ਹੋਣ ਵਾਲੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਹੀ ਕੁਝ ਬਾਲੀਵੁੱਡ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਤੰਬਾਕੂ ਨਾਲ ਜੁੜੇ ਵਿਗਿਆਪਨ ਕਰਨ ਦੇ ਚੱਲਦੇ ਵਿਵਾਦਾਂ ਨਾਲ ਘਿਰ ਗਏ।
Bollywood Celebs faced criticism for tobacco advertisements : ਅੱਜ ਯਾਨੀ ਕਿ 31 ਮਈ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਤੇ ਇਸ ਤੋਂ ਹੋਣ ਵਾਲੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਹੀ ਕੁਝ ਬਾਲੀਵੁੱਡ ਸਿਤਾਰੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਤੰਬਾਕੂ ਨਾਲ ਜੁੜੇ ਵਿਗਿਆਪਨ ਕਰਨ ਦੇ ਚੱਲਦੇ ਵਿਵਾਦਾਂ ਨਾਲ ਘਿਰ ਗਏ।
ਅਕਸ਼ੈ ਕੁਮਾਰ
ਬਾਲੀਵੁੱਡ ਦੇ ਮਿਸਟਰ ਖਿਡਾਰੀ ਅਕਸ਼ੈ ਕੁਮਾਰ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਇੱਥੋ ਤੱਕ ਕੀ ਉਨ੍ਹਾਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਅਕਸ਼ੈ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਸੀ ਅਤੇ ਇਸ ਬ੍ਰਾਂਡ ਦੇ ਪ੍ਰਚਾਰ ਤੋਂ ਹੋਣ ਵਾਲੀ ਕਮਾਈ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਸੀ। ਉਸਨੇ ਇਸ ਬ੍ਰਾਂਡ ਨਾਲ ਆਪਣਾ ਇਕਰਾਰਨਾਮਾ ਖਤਮ ਕਰ ਦਿੱਤਾ ਸੀ ਅਤੇ ਭਵਿੱਖ ਵਿੱਚ ਕਿਸੇ ਵੀ ਤੰਬਾਕੂ ਉਤਪਾਦ ਦਾ ਪ੍ਰਚਾਰ ਨਾ ਕਰਨ ਦੀ ਗੱਲ ਕਹੀ ਸੀ। ਫਿਰ ਚੀਜ਼ਾਂ ਠੰਡੀਆਂ ਹੋ ਗਈਆਂ
ਸੈਫ ਅਲੀ ਖਾਨ
ਪਾਨ ਮਸਾਲਾ ਨੂੰ ਪ੍ਰਮੋਟ ਕਰਨ ਵਾਲੇ ਸੈਲੇਬਸ 'ਚ ਸੈਫ ਅਲੀ ਖਾਨ ਦਾ ਨਾਂ ਵੀ ਸ਼ਾਮਲ ਹੈ। ਦਿੱਲੀ ਸਰਕਾਰ ਨੇ 2015 'ਚ ਸੈਫ ਨੂੰ ਪੱਤਰ ਲਿਖ ਕੇ ਪਾਨ ਮਸਾਲਾ ਦਾ ਪ੍ਰਚਾਰ ਬੰਦ ਕਰਨ ਦੀ ਬੇਨਤੀ ਕੀਤੀ ਸੀ, ਹਾਲਾਂਕਿ ਇਹ ਨਹੀਂ ਪਤਾ ਹੈ ਕਿ ਸੈਫ ਨੇ ਇਸ ਬੇਨਤੀ 'ਤੇ ਕੀ ਜਵਾਬ ਦਿੱਤਾ ਸੀ।
ਸ਼ਾਹਰੁਖ ਖਾਨ ਤੇ ਅਜੇ ਦੇਵਗਨ
ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦਾ ਨਾਮ ਵੀ ਪਾਨ ਮਸਾਲੇ ਨੂੰ ਪ੍ਰਮੋਟ ਕਰਨ ਵਾਲੇ ਸੈਲਬਸ ਵਿੱਚ ਆ ਚੁੱਕਾ ਹੈ। ਜਿਸ ਦੇ ਲਈ ਦੋਹਾਂ ਅਦਾਕਾਰਾਂ ਨੂੰ ਵੀ ਕੋਰਟ ਵਿੱਚ ਚੱਕਰ ਕੱਟਣੇ ਪਏ ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ।
View this post on Instagram
ਹੋਰ ਪੜ੍ਹੋ : World No Tobacco Day 2024: ਅੱਜ ਹੈ ਵਿਸ਼ਵ ਤੰਬਾਕੂ ਰਹਿਤ ਦਿਵਸ ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ ਤੇ ਇਸ ਦੀ ਮਹੱਤਤਾ
ਅਮਿਤਾਭ ਬੱਚਨਮੈਗਾਸਟਾਰ ਅਮਿਤਾਭ ਬੱਚਨ ਨੇ ਗਹਿਣਿਆਂ ਦੇ ਬ੍ਰਾਂਡਾਂ ਤੋਂ ਲੈ ਕੇ ਮੈਗੀ ਅਤੇ ਤੰਬਾਕੂ ਤੱਕ ਕਈ ਬ੍ਰਾਂਡਾਂ ਦੇ ਇਸ਼ਤਿਹਾਰਾਂ ਵਿੱਚ ਦਿਖਾਈ ਦਿੱਤੇ ਹਨ। ਅਜਿਹੇ ਇਸ਼ਤਿਹਾਰਾਂ ਲਈ ਉਨ੍ਹਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ 'ਚ ਅਮਿਤਾਭ ਦਾ ਇੱਕ ਤੰਬਾਕੂ ਬ੍ਰਾਂਡ ਦਾ ਐਡ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਵਿਵਾਦ ਵਧਦਾ ਦੇਖ ਕੇ ਉਨ੍ਹਾਂ ਨੇ ਕੰਪਨੀ ਨਾਲ ਆਪਣਾ ਇਕਰਾਰਨਾਮਾ ਖਤਮ ਕਰ ਦਿੱਤਾ ਅਤੇ ਆਪਣੀ ਫੀਸ ਵੀ ਵਾਪਸ ਕਰ ਦਿੱਤੀ।