ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵੈਡਿੰਗ ਇਨਵਾਈਟ ਹੋਇਆ ਲੀਕ, ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਵਿਆਹ

ਸੋਨਾਕਸ਼ੀ ਅਤੇ ਜ਼ਹੀਰ ਦੇ ਵੈਡਿੰਗ ਦੀ ਕਨਫਰਮ ਡੇਟ ਸਾਹਮਣੇ ਆ ਚੁੱਕੀ ਹੈ। ਕਿਉਂਕਿ ਦੋਵਾਂ ਦੇ ਵਿਆਹ ਦਾ ਵੈਡਿੰਗ ਇਨਵਾਈਟ ਲੀਕ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ ੨੩ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ ।

By  Shaminder June 13th 2024 10:16 AM

ਸੋਨਾਕਸ਼ੀ ਸਿਨ੍ਹਾ (Sonakashi Sinha) ਤੇ ਜ਼ਹੀਰ ਇਕਬਾਲ ਦੇ ਵਿਆਹ (Wedding) ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਜਲਦ ਹੀ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਵਿਆਹ ਕਰਵਾਉਣ ਜਾ ਰਹੀ ਹੈ। ਕਿਉਂਕਿ ਬੀਤੇ ਦਿਨੀਂ ਸ਼ਤਰੂਘਨ ਨੇ ਵੀ ਸਪੱਸ਼ਟ ਕੀਤਾ ਸੀ ਕਿ ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਇਜਾਜ਼ਤ ਨਹੀਂ ਲੈਂਦੇ, ਬਲਕਿ ਆਪਣਾ ਫੈਸਲਾ ਸੁਣਾ ਦਿੰਦੇ ਹਨ ।

ਹੋਰ ਪੜ੍ਹੋ  : ਜ਼ਹੀਰ ਇਕਬਾਲ ਦੇ ਨਾਲ ਵਿਆਹ ਦੀਆਂ ਖ਼ਬਰਾਂ ‘ਤੇ ਸੋਨਾਕਸ਼ੀ ਸਿਨ੍ਹਾ ਨੇ ਤੋੜੀ ਚੁੱਪ, ਪਿਤਾ ਨੇ ਕੱਲ੍ਹ ਵਿਆਹ ‘ਤੇ ਕਿਹਾ ਸੀ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਸਹਿਮਤੀ ਨਹੀਂ ਲੈਂਦੇ’

ਜਿਸ ਤੋਂ ਪਿਤਾ ਦੀ ਨਰਾਜ਼ਗੀ ਸਾਫ ਝਲਕ ਰਹੀ ਹੈ । ਪਰ ਸੋਨਾਕਸ਼ੀ ਅਤੇ ਜ਼ਹੀਰ ਦੇ ਵੱਲੋਂ ਇਸ ਮਾਮਲੇ ‘ਚ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਸੀ ਆਇਆ । ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਦੇ ਵੈਡਿੰਗ ਦੀ ਕਨਫਰਮ ਡੇਟ ਸਾਹਮਣੇ ਆ ਚੁੱਕੀ ਹੈ। ਕਿਉਂਕਿ ਦੋਵਾਂ ਦੇ ਵਿਆਹ ਦਾ ਵੈਡਿੰਗ ਇਨਵਾਈਟ ਲੀਕ ਹੋ ਚੁੱਕਿਆ ਹੈ। 

ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ 

ਸੋਸ਼ਲ ਮੀਡੀਆ ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵੈਡਿੰਗ ਇਨਵਾਈਟ ਲੀਕ ਹੋ ਰਿਹਾ ਹੈ। ਇਸ ਦੇ ਮੁਤਾਬਕ ਇਹ ਜੋੜੀ ੨੩ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਨਵਾਈਟ ਕਾਫੀ ਯੂਨਿਕ ਹੈ । ਇਸ ‘ਚ ਆਡੀਓ ਕਿਉ ਆਰ ਕੋਡ ਦਿੱਤਾ ਗਿਆ ਹੈ। ਕਿੳੇੁ ਆਰ ਕੋਡ ਨੂੰ ਸਕੈਨ ਕਰਨ ‘ਤੇ ਸੋਨਾਕਸ਼ੀ ਤੇ ਜ਼ਹੀਰ ਦਾ ਇਨਵੀਟੇਸ਼ਨ ਮੈਸੇਜ ਸੁਣਾਈ ਦਿੰਦਾ ਹੈ। 

View this post on Instagram

A post shared by Zaheer Iqbal (@iamzahero)


 



Related Post