ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਪੰਜਾਬੀ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਹ ਜੋੜੀ ਪੰਜਾਬੀ ਗਾਇਕ ਸ਼ੁਭ ਦੇ ਗੀਤ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।

By  Shaminder April 24th 2023 02:47 PM -- Updated: April 24th 2023 02:50 PM

ਪੰਜਾਬੀ ਗੀਤਾਂ ਦੁਨੀਆ ਭਰ ‘ਚ ਸੁਣੇ ਜਾਂਦੇ ਹਨ ਅਤੇ ਪੂਰੀ ਦੁਨੀਆ ‘ਚ ਪੰਜਾਬੀ ਗੀਤਾਂ ਨੂੰ ਸੁਣਿਆ ਜਾਂਦਾ ਹੈ । ਅਨੁਸ਼ਕਾ ਸ਼ਰਮਾ (Anushka Sharma) ਅਤੇ ਵਿਰਾਟ ਕੋਹਲੀ (Virat Kohli) ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਹ ਜੋੜੀ ਪੰਜਾਬੀ ਗਾਇਕ ਸ਼ੁਭ ਦੇ ਗੀਤ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ  ਵੀਡੀਓ ‘ਤੇ ਜਿੱਥੇ ਪ੍ਰਸ਼ੰਸਕਾਂ ਨੇ ਰਿਐਕਸ਼ਨ ਦਿੱਤੇ ਹਨ, ਉੱਥੇ ਹੀ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।


ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।



ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ ਹੈ ਇੱਕ ਧੀ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇੱਕ ਧੀ ਵੀ ਹੈ । ਪਰ ਦੋਵੇਂ ਜਣੇ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਕੁਝ ਸਮਾਂ ਪਹਿਲਾਂ ਦੋਵਾਂ ਦੀ ਧੀ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਪਰ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਇਹ ਜੋੜੀ ਭੜਕ ਗਈ ਸੀ ।ਇਸ ਤੋਂ ਇਲਾਵਾ ਜੋੜੀ ਨੀਮ ਕਰੋਲੀ ਬਾਬਾ ਦੇ ਦਰਬਾਰ ‘ਚ ਵੀ ਗਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਖੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਸੀ । 


ਅਨੁਸ਼ਕਾ ਸ਼ਰਮਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੀ ਬਦੌਲਤ ਬਾਲੀਵੁੱਡ ‘ਚ ਉਸ ਦੀ ਵੱਖਰੀ ਪਛਾਣ ਬਣੀ ਹੈ । ਅਨੁਸ਼ਕਾ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਰੱਬ ਨੇ ਬਣਾ ਦੀ ਜੋੜੀ’, ‘ਪੀਕੇ’ ਸਣੇ ਕਈ ਹਿੱਟ ਫ਼ਿਲਮਾਂ ਇਸ ਲਿਸਟ ‘ਚ ਸ਼ਾਮਿਲ ਹਨ । ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਇਸ ਜੋੜੀ ਦੀ ਵੱਡੀ ਫੈਨ ਫਾਲੋਵਿੰਗ ਹੈ ।  


 


ਹੋਰ ਪੜ੍ਹੋ 

Related Post