Good News ! ਦੂਜੀ ਵਾਰ ਮਾਪੇ ਬਣੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ, ਕਪਲ ਦੇ ਘਰ ਹੋਇਆ ਬੇਟੇ ਦਾ ਜਨਮ

By  Pushp Raj February 21st 2024 12:06 AM

Virat Kohli and Anushka blessed with babay boy: ਭਾਰਤ ਦੇ ਮਸ਼ਹੂਰ ਕ੍ਰਿਕਟਰ ਵਿਰਾਟ ਕੋਹਲੀ (Virat Kohli) ਤੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ (Anushka Sharma) ਦੂਜੀ ਵਾਰ ਮਾਤਾ-ਪਿਤਾ ਬਣ ਗਏ  ਹਨ। ਹਾਲ ਹੀ ਵਿੱਚ ਕਪਲ ਨੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਬੇਟੇ ਦਾ ਨਾਮ ਵੀ ਫੈਨਜ਼ ਨਾਲ ਸਾਂਝਾ ਕੀਤਾ ਹੈ। ਫੈਨਜ਼ ਜੋੜੇ ਨੂੰ ਵਧਾਈਆਂ ਦੇ ਰਹੇ ਹਨ। 

View this post on Instagram

A post shared by Virat Kohli (@virat.kohli)

 

ਵਿਰਾਟ ਕੋਹਲੀ ਨੇ ਬੇਟੇ ਦੇ ਜਨਮ ਤੇ ਨਾਂਅ ਬਾਰੇ ਦਿੱਤੀ ਜਾਣਕਾਰੀ 


ਵਿਰਾਟ ਕੋਹਲੀ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਕਰਨਾ ਪਸੰਦ ਨਹੀਂ ਕਰਦੇ ਹਨ। ਅਜਿਹੇ 'ਚ ਉਨ੍ਹਾਂ ਨੇ ਕਦੇ ਵੀ ਅਨੁਸ਼ਕਾ ਸ਼ਰਮਾ ਦੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਨੂੰ ਜਨਤਕ ਨਹੀਂ ਕੀਤਾ, ਪਰ ਹੁਣ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਸ ਲਈ ਉਨ੍ਹਾਂ ਨੇ ਆਪਣੀ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਫੋਟੋ ਸ਼ੇਅਰ ਨਹੀਂ ਕੀਤੀ ਹੈ, ਸਗੋਂ ਆਪਣੇ ਬੇਟੇ ਦਾ ਨਾਂਅ ਦੱਸਿਆ ਹੈ।


ਵਿਰਾਟ ਕੋਹਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਅੱਜ ਅਸੀਂ ਬਹੁਤ ਖੁਸ਼ ਹਾਂ। ਸਾਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 15 ਫਰਵਰੀ ਨੂੰ ਸਾਡੇ ਘਰ ਬੇਟੇ ਨੇ ਜਨਮ ਹੈ, ਜਿਸ ਦਾ ਨਾਂਅ ਅਕਾਯ (Akaay) ਹੈ। ਵਾਮਿਕਾ ਦਾ ਛੋਟਾ ਭਰਾ ਆ ਗਿਆ ਹੈ। ਅਸੀਂ ਆਪਣੀ ਜ਼ਿੰਦਗੀ ਦੇ ਇਸ ਖੂਬਸੂਰਤ ਪਲ  ਲਈ ਤੁਹਾਡੇ ਸਾਰਿਆਂ ਵੱਲੋਂ ਆਸ਼ੀਰਵਾਦ ਅਤੇ ਦੁਆਵਾਂ ਚਾਹੁੰਦੇ ਹਾਂ। ਅਸੀਂ ਤੁਹਾਨੂੰ ਸਭ ਨੂੰ ਸਾਡੀ ਨਿਜਤਾ ਬਣਾਈ ਰੱਖਣ ਦੀ ਅਪੀਲ ਵੀ ਕਰਦੇ ਹਾਂ।


ਹੁਣ ਹਰ ਕੋਈ ਸੋਚ ਰਿਹਾ ਹੋਵੇਗਾ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਬੇਟੇ ਦਾ ਨਾਂ ਬਿਲਕੁਲ ਵੱਖਰਾ ਹੈ। ਦਰਅਸਲ, ਗੂਗਲ 'ਤੇ ਅਕਾਯ (Akaay) ਸ਼ਬਦ ਦੇ ਕਈ ਅਰਥ ਦੱਸੇ ਜਾ ਰਹੇ ਹਨ। ਅਕਾਯ ਨਾਂਅ ਦਾ ਅਰਥ ਹੈ ਸਦੀਵੀ, ਅਮਰ, ਅਵਿਨਾਸ਼ੀ। ਗੂਗਲ 'ਤੇ ਵੀ ਅਕਾਯ ਦਾ ਅਰਥ ਪੂਰੇ ਚੰਦਰਮਾ ਦੇ ਨੇੜੇ ਜਾਂ ਪੂਰੇ ਚੰਦਰਮਾ ਜਾਂ ਪੂਰੇ ਚੰਦ ਦੀ ਚਮਕਦਾਰ ਰੌਸ਼ਨੀ ਦੱਸਿਆ ਜਾ ਰਿਹਾ ਹੈ। ਇਹ ਤੁਰਕੀ ਭਾਸ਼ਾ ਤੋਂ ਲਿਆ ਗਿਆ ਇੱਕ ਨਾਮ ਹੈ, ਜਿਸ ਵਿੱਚ ਵਿਰੁਸ਼ਕਾ ਕਪਲ ਨੇ ਇੱਕ  ਏ ਵਾਧੂ ਜੋੜਿਆ ਹੈ।

ਅਸਲ 'ਚ ਵਿਰੁਸ਼ਕਾ ਨੇ ਕਾਫੀ ਸੋਚਣ ਤੋਂ ਬਾਅਦ ਇਹ ਨਾਂਅ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਦੀ ਇੱਕ ਬੇਟੀ ਹੈ, ਜਿਸ ਦਾ ਜਨਮ 11 ਜਨਵਰੀ 2021 ਨੂੰ ਹੋਇਆ ਸੀ। ਜੋੜੇ ਨੇ ਉਸ ਦਾ ਨਾਮ ਵਾਮਿਕਾ (Vamika) ਰੱਖਿਆ ਹੈ।

 

View this post on Instagram

A post shared by Viral Bhayani (@viralbhayani)

 

ਵਿਰਾਟ ਕੋਹਲੀ ਨੇਟੈਸਟ ਸੀਰੀਜ਼ 'ਚ ਨਹੀਂ ਲਿਆ ਹਿੱਸਾ 

ਇਸ ਦੇ ਨਾਲ ਹੀ ਦੱਸ ਦੇਈਏ ਕਿ ਵਿਰਾਟ ਕੋਹਲੀ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹਨ। ਦਰਅਸਲ ਵਿਰਾਟ ਨੂੰ ਪਹਿਲੇ 2 ਟੈਸਟ ਮੈਚਾਂ 'ਚ ਚੁਣਿਆ ਗਿਆ ਸੀ ਪਰ ਉਨ੍ਹਾਂ ਨੇ ਆਪਣਾ ਨਾਂਅ ਵਾਪਸ ਲੈ ਲਿਆ ਸੀ। ਇਸ ਦੇ ਨਾਲ ਹੀ ਕੋਹਲੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਾਕੀ 3 ਮੈਚਾਂ ਤੋਂ ਖੁਦ ਨੂੰ ਅਣਉਪਲਬਧ ਰੱਖਿਆ ਸੀ। ਹੁਣ ਵਿਰਾਟ ਸਿੱਧੇ IPL 2024 'ਚ ਖੇਡਦੇ ਨਜ਼ਰ ਆਉਣਗੇ।

Related Post