Bigg Boss OTT 3 'ਚ ਹੋਈ ਦਿੱਲੀ ਦੀ ਵਾਇਰਲ ਵੜਾ ਪਾਵ ਗਰਲ ਦੀ ਐਂਟਰੀ, ਜਾਣੋ ਚੰਦਰਿਕਾ ਬਾਰੇ ਸਭ ਕੁਝ

ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਓਟੀਟੀ (Bigg Boss OTT 3) ਦਾ ਤੀਜਾ ਸੀਜਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਦੇ ਹੋਸਟ ਇਸ ਵਾਰ ਸਲਮਾਨ ਖਾਨ ਨਹੀਂ ਸਗੋਂ ਅਨਿਲ ਕਪੂਰ ਹੋਣਗੇ। ਇਸ ਦੇ ਨਾਲ ਹੀ ਦਿੱਲੀ ਦੀ ਮਸ਼ਹੂਰ ਵਾਇਰਲ ਵੜਾ ਪਾਵ ਗਰਲ ਚੰਦਰਿਕਾ ਦੀਕਸ਼ਿਤ ਇਸ ਸ਼ੋਅ ਦੀ ਪਹਿਲੀ ਕੰਟੈਸਟੈਂਟ ਵਜੋਂ ਆਪਣੀ ਥਾਂ ਪੱਕੀ ਕਰ ਚੁੱਕੀ ਹੈ।

By  Pushp Raj June 19th 2024 06:40 PM -- Updated: June 19th 2024 06:41 PM

Chandrika Dixit Confirmed  contestent in Bigg Boss OTT 3: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਓਟੀਟੀ (Bigg Boss OTT 3) ਦਾ ਤੀਜਾ ਸੀਜਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਦੇ ਹੋਸਟ ਇਸ ਵਾਰ ਸਲਮਾਨ ਖਾਨ ਨਹੀਂ ਸਗੋਂ ਅਨਿਲ ਕਪੂਰ ਹੋਣਗੇ। ਇਸ ਦੇ ਨਾਲ ਹੀ ਦਿੱਲੀ ਦੀ ਮਸ਼ਹੂਰ ਵਾਇਰਲ ਵੜਾ ਪਾਵ ਗਰਲ ਚੰਦਰਿਕਾ ਦੀਕਸ਼ਿਤ  ਇਸ ਸ਼ੋਅ ਦੀ ਪਹਿਲੀ ਕੰਟੈਸਟੈਂਟ ਵਜੋਂ ਆਪਣੀ ਥਾਂ ਪੱਕੀ ਕਰ ਚੁੱਕੀ ਹੈ। 

ਬਿੱਗ ਬੌਸ ਦੇ ਦਰਸ਼ਕਾਂ ਇਸ ਸ਼ੋਅ ਬਾਰੇ ਹਰ ਅਪਡੇਟ ਜਾਨਣ ਲਈ ਉਤਸ਼ਾਹਿਤ ਹਨ। ਹਾਲ ਹੀ ਵਿੱਚ ਇਸ ਵਾਰ ਦੇ ਸੀਜ਼ਨ ਦੇ ਪਹਿਲੇ ਕੰਟੈਸਟੈਂਟ ਬਾਰੇ ਅਪਡੇਟ ਸਾਹਮਣੇ ਆਇਆ ਹੈ। ਇਸ ਵਾਰ ਬਿੱਗ ਬੌਸ ਓਟੀਟੀ ਸੀਜ਼ਨ 3 ਦਾ ਪਹਿਲਾ ਕੰਟੈਸਟੈਂਟ ਕੋਈ ਹੋਰ ਨਹੀਂ ਸਗੋਂ ਦਿੱਲੀ ਦੀ ਮਸ਼ਹੂਰ 'ਵੱਡਾ ਪਾਵ ਗਰਲ' ਚੰਦਰਿਕਾ ਦੀਕਸ਼ਿਤ ਹੈ। 

ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਚੰਦਰਿਕਾ ਦੀਕਸ਼ਿਤ ਦੇ ਕਈ ਵਾਇਰਲ ਵੀਡੀਓਜ਼ ਦੇਖੇ ਹੋਣਗੇ, ਪਰ ਹੁਣ ਉਹ ਆਪਣੀ ਸ਼ਖਸੀਅਤ ਨੂੰ ਹੋਰ ਨੇੜੇ ਤੋਂ ਦਿਖਾਉਣ ਲਈ ਬਿੱਗ ਬੌਸ ਵਿੱਚ ਆ ਰਹੀ ਹੈ। ਇਹ ਸ਼ੋਅ 21 ਜੂਨ ਤੋਂ OTT ਪਲੇਟਫਾਰਮ ਜੀਓ ਸਿਨੇਮਾ 'ਤੇ ਸ਼ੁਰੂ ਹੋ ਰਿਹਾ ਹੈ।  

ਸੋਸ਼ਲ ਮੀਡੀਆ ਸਨਸੈਸ਼ਨ ਵਜੋਂ ਮਸ਼ਹੂਰ ਚੰਦਰਿਕਾ ਦੀਕਸ਼ਿਤ ਹੁਣ ਇੱਕ ਰਿਐਲਿਟੀ ਟੀਵੀ ਸਟਾਰ ਬਣ ਗਈ ਹੈ, ਪਰ ਸੜਕ 'ਤੇ ਵੜਾ ਪਾਵ ਵੇਚਣ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਤੱਕ ਦਾ ਸਫ਼ਰ ਆਸਾਨ ਨਹੀਂ ਰਿਹਾ। ਉਸ ਦੀ ਸੰਘਰਸ਼ ਭਰੀ ਕਹਾਣੀ ਜਾਣ ਕੇ ਤੁਸੀਂ ਭਾਵੁਕ ਹੋ ਜਾਵੋਗੇ।


Related Post