ਵਿੱਕੀ ਕੌਸ਼ਲ ਸਟਾਰਰ ਫਿਲਮ ‘Sam Bahadur’ ਦਾ ਨਵਾਂ ਪੋਸਟਰ ਤੇ ਟੀਜ਼ਰ ਡੇਟ ਆਈ ਸਾਹਮਣੇ, ਅਦਾਕਾਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਨਿਰਦੇਸ਼ਕ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ ‘ਸੈਮ ਬਹਾਦਰ’ ਨੂੰ ਲੈ ਕੇ ਹਰ ਕੋਈ ਬੇਤਾਬ ਹੈ। ਵਿੱਕੀ ਕੌਸ਼ਲ ਸਟਾਰਰ ਫਿਲਮ ‘ਸੈਮ ਬਹਾਦਰ’ ਦੀ ਰਿਲੀਜ਼ ਨੂੰ ਲੈ ਕੇ ਕਾਫੀ ਚਰਚਾ ਹੈ। ਭਾਰਤੀ ਫੌਜ ਦੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਆਧਾਰਿਤ ਇਸ ਫਿਲਮ ਨੂੰ ਲੈ ਕੇ ਹੁਣ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ।

By  Pushp Raj October 12th 2023 05:34 PM

 Sam bahadur teaser date: ਨਿਰਦੇਸ਼ਕ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ ‘ਸੈਮ ਬਹਾਦਰ’ ਨੂੰ ਲੈ ਕੇ ਹਰ ਕੋਈ ਬੇਤਾਬ ਹੈ। ਵਿੱਕੀ ਕੌਸ਼ਲ ਸਟਾਰਰ ਫਿਲਮ ‘ਸੈਮ ਬਹਾਦਰ’ ਦੀ ਰਿਲੀਜ਼ ਨੂੰ ਲੈ ਕੇ ਕਾਫੀ ਚਰਚਾ ਹੈ। ਭਾਰਤੀ ਫੌਜ ਦੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਆਧਾਰਿਤ ਇਸ ਫਿਲਮ ਨੂੰ ਲੈ ਕੇ ਹੁਣ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ।

View this post on Instagram

A post shared by Vicky Kaushal (@vickykaushal09)


ਦੱਸਿਆ ਜਾਂਦਾ ਹੈ ਕਿ ‘ਸੈਮ ਬਹਾਦਰ’ ਦਾ ਟੀਜ਼ਰ ਰਿਲੀਜ਼ ਕਰਨ ਲਈ , ਨਿਰਮਾਤਾਵਾਂ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਇੱਕ ਵੱਡੇ ਮੈਚ ਲਈ ਇੱਕ ਖਾਸ ਦਿਨ ਚੁਣਿਆ ਹੈ। ਆਓ ਜਾਣਦੇ ਹਾਂ ਕਿਸ ਮੈਚ ਦੇ ਮੌਕੇ ‘ਤੇ ‘ਸੈਮ ਬਹਾਦਰ’ ਦਾ ਟੀਜ਼ਰ ਸਟੇਡੀਅਮ ‘ਚ ਦਿਖਾਇਆ ਜਾਵੇਗਾ।

 ‘ਸੈਮ ਬਹਾਦਰ’ ਫਿਲਮ ਦੀ ਘੋਸ਼ਣਾ ਵੀਡੀਓ ਪਿਛਲੇ ਸਾਲ ਦਸੰਬਰ ਦੇ ਮਹੀਨੇ ਰਿਲੀਜ਼ ਹੋਈ ਸੀ , ਜਿਸ ਤੋਂ ਬਾਅਦ ਹਰ ਕੋਈ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਇਆ ਸੀ। ਹੁਣ ਇੱਕ ਵਾਰ ਫਿਰ ‘ਸੈਮ ਬਹਾਦਰ’ ਨੂੰ ਲੈ ਕੇ ਸੁਰਖੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਸ ਫਿਲਮ ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 

ਮਸ਼ਹੂਰ ਫਿਲਮ ਕ੍ਰੀਟੀਕ ਤਰਨ ਆਦਰਸ਼ ਮੁਤਾਬਕ ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਦਾ ਟੀਜ਼ਰ 13 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਸ ਟੀਜ਼ਰ ਲਈ ਵਿਸ਼ੇਸ਼ ਯੋਜਨਾ ਬਣਾਉਂਦੇ ਹੋਏ, ਨਿਰਮਾਤਾਵਾਂ ਨੇ ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ 2023 ਮੈਚ ਦਾ ਦਿਨ ਚੁਣਿਆ ਹੈ।

ਕਿਉਂਕਿ 14 ਅਕਤੂਬਰ ਦਿਨ ਸ਼ਨੀਵਾਰ ਨੂੰ ਅਹਿਮਦਾਬਾਦ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੈ ਅਤੇ ਸੈਮ ਬਹਾਦੁਰ ਦਾ ਟੀਜ਼ਰ ਕ੍ਰਿਕਟ ਸਟੇਡੀਅਮ ‘ਚ ਸਕ੍ਰੀਨ ‘ਤੇ ਦਿਖਾਇਆ ਜਾਵੇਗਾ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ‘ਸੈਮ ਬਹਾਦਰ‘ ਦੇ ਨਿਰਮਾਤਾਵਾਂ ਦੀ ਇਹ ਚਾਲ ਕਿੰਨੀ ਸਫਲ ਹੁੰਦੀ ਹੈ। ‘ਸੈਮ ਬਹਾਦਰ’ ਦੀ ਘੋਸ਼ਣਾ ਵੀਡੀਓ ਦੇ ਨਾਲ-ਨਾਲ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਵਿੱਕੀ ਕੌਸ਼ਲ ਦੀ ਇਹ ਫਿਲਮ 1 ਦਸੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

View this post on Instagram

A post shared by Vicky Kaushal (@vickykaushal09)


ਹੋਰ ਪੜ੍ਹੋ: Jasmine Bhasin Health Update : ਹਸਪਤਾਲ ਤੋਂ ਡਿਸਚਾਰਜ ਹੋਈ ਜੈਸਮੀਨ ਭਸੀਨ, ਬੇਅਰਫ੍ਰੈਂਡ ਅਲੀ ਗੋਨੀ ਨੇ ਕੀਤੀ ਦੇਖਭਾਲ

ਅਜਿਹੇ ‘ਚ ਜੇਕਰ ਅਸਲ ‘ਚ ‘ਸੈਮ ਬਹਾਦਰ’ 1 ਦਸੰਬਰ ਨੂੰ ਰਿਲੀਜ਼ ਹੁੰਦੀ ਹੈ ਤਾਂ ਇਸ ਫਿਲਮ ਦਾ ਬਾਕਸ ਆਫਿਸ ‘ਤੇ ਟਕਰਾਅ ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਨਾਲ ਹੋਵੇਗਾ। ਦੱਸਣਯੋਗ ਹੈ ਕਿ ‘ਸੈਮ ਬਹਾਦਰ’ ‘ਚ ਵਿੱਕੀ ਕੌਸ਼ਲ ਤੋਂ ਇਲਾਵਾ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੀਆਂ।


Related Post