ਪਹਿਲੀ ਵਾਰ ਪਤਨੀ ਕੈਟਰੀਨਾ ਕੈਫ ਦੀ ਪ੍ਰੈਗਨੇਂਸੀ ‘ਤੇ ਬੋਲੇ ਵਿੱਕੀ ਕੌਸ਼ਲ, ਜਾਣੋ ਕੀ ਕਿਹਾ
ਵਿੱਕੀ ਕੌਸ਼ਲ ਨੇ ਪਹਿਲੀ ਵਾਰ ਆਪਣੀ ਪਤਨੀ ਕੈਟਰੀਨਾ ਕੈਫ ਦੀ ਪ੍ਰੈਗਨੇਂਸੀ ‘ਤੇ ਚੁੱਪ ਤੋੜੀ ਹੈ। ਉਨ੍ਹਾਂ ਨੇ ਆਪਣੀ ਫ਼ਿਲਮ ਬੈਡ ਨਿਊਜ਼ ਦੇ ਟੇ੍ਰੇਲਰ ਲਾਂਚ ਦੇ ਦੌਰਾਨ ਜਿੱਥੇ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ । ਉੱਥੇ ਹੀ ਫ਼ਿਲਮ ਦੇ ਨਾਲ ਜੁੜੀਆਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ।
ਵਿੱਕੀ ਕੌਸ਼ਲ (Vicky Kaushal) ਨੇ ਪਹਿਲੀ ਵਾਰ ਆਪਣੀ ਪਤਨੀ ਕੈਟਰੀਨਾ ਕੈਫ ਦੀ ਪ੍ਰੈਗਨੇਂਸੀ ‘ਤੇ ਚੁੱਪ ਤੋੜੀ ਹੈ। ਉਨ੍ਹਾਂ ਨੇ ਆਪਣੀ ਫ਼ਿਲਮ ਬੈਡ ਨਿਊਜ਼ ਦੇ ਟੇ੍ਰੇਲਰ ਲਾਂਚ ਦੇ ਦੌਰਾਨ ਜਿੱਥੇ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ । ਉੱਥੇ ਹੀ ਫ਼ਿਲਮ ਦੇ ਨਾਲ ਜੁੜੀਆਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ । ਇਸ ਮੌਕੇ ਜਦੋਂ ਮੀਡੀਆ ਕਰਮੀਆਂ ਨੇ ਵਿੱਕੀ ਕੌਸ਼ਲ ਤੋਂ ਕੈਟਰੀਨਾ ਕੈਫ ਨਾਲ ਸਬੰਧਤ ਗੁੱਡ ਨਿਊਜ਼ ਬਾਰੇ ਪੁੱਛਿਆ ਤਾਂ ਇਸ ‘ਤੇ ਅਦਾਕਾਰ ਨੇ ਰਿਐਕਸ਼ਨ ਦਿੱਤਾ । ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਖ਼ਬਰ ਆਏਗੀ ਤਾਂ ਮੀਡੀਆ ਹੈਲਪਲਾਈਨ ‘ਤੇ ਹੀ ਸਭ ਨੂੰ ਦੱਸਿਆ ਜਾਵੇਗਾ ।
ਹੋਰ ਪੜ੍ਹੋ : ਅਨੁਪਮ ਖੇਰ ਦੀ ਮਾਂ ਨੂੰ ਅੰਮ੍ਰਿਤਸਰ ਤੋਂ ਕਿਸੇ ਫੈਨ ਨੇ ਭੇਜਿਆ ਸੂਟ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ
ਐਮੀ ਵਿਰਕ ਵੀ ਬੈਡ ਨਿਊਜ਼ ‘ਚ ਆਉਣਗੇ ਨਜ਼ਰ
‘ਬੈਡ ਨਿਊਜ਼’ ਫ਼ਿਲਮ ‘ਚ ਐਮੀ ਵਿਰਕ ਵੀ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਉਣਗੇ । ਦੋਵੇਂ ਸਟਾਰ ਇਸ ਫ਼ਿਲਮ ਨੂੰ ਲੈ ਕੇ ਐਕਸਾੀਟਡ ਹਨ ਅਤੇ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਇਸ ਤੋਂ ਪਹਿਲਾਂ ਐਮੀ ਵਿਰਕ ਰਣਵੀਰ ਸਿੰਘ ਦੇ ਨਾਲ ਫ਼ਿਲਮ 83 ‘ਚ ਨਜ਼ਰ ਆਏ ਸਨ ।
ਦੱਸ ਦਈਏ ਕਿ ਫ਼ਿਲਮ ‘ਬੈਡ ਨਿਊਜ਼’ ‘ਚ ਤ੍ਰਿਪਤੀ ਡਿਮਰੀ, ਵਿੱਕੀ ਕੌਸ਼ਲ ਅਤੇ ਐਮੀ ਵਿਰਕ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਫ਼ਿਲਮ ਦਾ ਨਿਰਦੇਸ਼ਨ ਆਨੰਦ ਤਿਵਾਰੀ ਨੇ ਕੀਤਾ ਹੈ ਅਤੇ ਫ਼ਿਲਮ ਦੀ ਪਟਕਥਾ ਇਸ਼ਿਤਾ ਮੋਇਤਰਾ ਤੇ ਤਰੁਣ ਡੂਡੇਜਾ ਨੇ ਲਿਖੀ ਹੈ।