ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਵਿੱਕੀ ਕੌਸ਼ਲ, ਅਦਾਕਾਰ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਵੀਰਵਾਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੇ ਉਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਕੌਸ਼ਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਸੈਮ ਬਹਾਦਰ’ ਦੀ ਸਫਲਤਾ ਲਈ ਗੁਰੂ ਘਰ ਵਿਖੇ ਅਰਦਾਸ ਵੀ ਕੀਤੀ।

By  Pushp Raj November 24th 2023 03:28 PM

Vicky Kaushal at Golden Temple: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਵੀਰਵਾਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੇ ਉਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਕੌਸ਼ਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਸੈਮ ਬਹਾਦਰ’ ਦੀ ਸਫਲਤਾ ਲਈ ਗੁਰੂ ਘਰ ਵਿਖੇ ਅਰਦਾਸ ਵੀ ਕੀਤੀ। 


ਇਸ ਤੋਂ ਇਲਾਵਾ ਅਦਾਕਾਰ ਨੇ ਗੁਰਬਾਣੀ ਸਰਵਣ ਕੀਤੀ। ਅਰਦਾਸ ਉਪਰੰਤ ਲੰਗਰ ਛਕਿਆ। ਗੁਰਦੁਆਰਾ ਪ੍ਰਬੰਧਕਾਂ ਨੇ ਸਰੋਵਰ ਦੀ ਪਰਿਕਰਮਾ ਵੀ ਕਰਾਈ। ਇਸ ਦੌਰਾਨ ਉਸ ਦੇ ਪ੍ਰਸ਼ੰਸਕ ਨੇ ਉਸ ਨਾਲ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਉਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।

ਹਾਲ ਹੀ ‘ਚ ‘ਸੈਮ ਬਹਾਦਰ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਨੂੰ ਦੇਖਣ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਹੈ ਅਤੇ ਉਹ ਵਿੱਕੀ ਕੌਸ਼ਲ ਦੀ ਇਸ ਆਉਣ ਵਾਲੀ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੈਮ ਬਹਾਦਰ 1 ਦਸੰਬਰ ਨੂੰ ਰਿਲੀਜ਼ ਹੋਵੇਗੀ।

View this post on Instagram

A post shared by PTC Punjabi (@ptcpunjabi)


 ਹੋਰ ਪੜ੍ਹੋ: ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜ ਰਣਬੀਰ ਕਪੂਰ ਤੇ ਬੌਬੀ ਦਿਓਲ, ਫਿਲਮ ਦੀ ਸਫਲਤਾ ਲਈ ਕੀਤੀ  ਅਰਦਾਸ  


ਮੇਘਨਾ ਗੁਲਜ਼ਾਰ ਸੈਮ ਬਹਾਦਰ ਫਿਲਮ ਦੀ ਨਿਰਦੇਸ਼ਕ ਹੈ। ਫਿਲਮ ‘ਸੈਮ ਬਹਾਦੁਰ’ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਭਾਰਤੀ ਫੌਜ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਆਧਾਰਿਤ ਹੈ। ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਇਸ ਦਾ ਕਿਰਦਾਰ ਨਿਭਾਇਆ ਹੈ। ਸੈਮ ਬਹਾਦੁਰ ਦੀ ਇੱਕ BTS ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਵਿੱਕੀ ਨੇ ਦੱਸਿਆ ਹੈ ਕਿ ਫਿਲਮ ਲਈ ਉਸ ਨੂੰ ਕਿੰਨੀ ਮਿਹਨਤ ਕਰਨੀ ਪਈ।


Related Post