ਛਾਤੀ 'ਚ ਦਰਦ ਕਾਰਨ ਹਸਪਤਾਲ 'ਚ ਭਰਤੀ ਹੋਏ ਮਿਥੁਨ ਚੱਕਰਵਰਤੀ, ਜਾਣੋ ਹੈਲਥ ਅਪਡੇਟ
Mithun Chakraborty Hospitalised: ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਹਾਲ ਹੀ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਮਿਥੁਨ ਚੱਕਰਵਰਤੀ ਨੂੰ ਸ਼ਨੀਵਾਰ ਸਵੇਰੇ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫੈਨਜ਼ ਅਦਾਕਾਰ ਦੇ ਜਲਦ ਸਿਹਤਯਾਬ ਹੋਣ ਲਈ ਦੁਆਵਾਂ ਕਰ ਰਹੇ ਹਨ।
ਮਿਥੁਨ ਚੱਕਰਵਰਤੀ (Mithun Chakraborty) ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਬੇਚੈਨ ਮਹਿਸੂਸ ਕਰ ਰਹੇ ਸਨ ਤੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਅਦਾਕਾਰ ਦੀ ਹਾਲਤ ਨੂੰ ਲੈ ਕੇ ਅਜੇ ਤੱਕ ਕੋਈ ਤਾਜ਼ਾ ਅਪਡੇਟ ਸਾਹਮਣੇ ਨਹੀਂ ਆਈ ਹੈ।
73 ਸਾਲਾਂ ਦੇ ਮਿਥੁਨ ਚੱਕਰਵਰਤੀ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਲਗਾਤਾਰ ਸਰਗਰਮ ਹਨ। ਉਹ ਆਪਣੀ ਅਦਾਕਾਰੀ ਨਾਲੋਂ ਆਪਣੇ ਡਾਂਸ ਲਈ ਜ਼ਿਆਦਾ ਮਸ਼ਹੂਰ ਰਹੇ ਹਨ। ਅਦਾਕਾਰ ਦੀ ਸਿਹਤ ਵਿਗੜਨ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਫਿਕਰ ਵਿੱਚ ਪਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਮਿਥੁਨ ਦਾਦਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਮਿਥੁਨ ਚੱਕਰਵਰਤੀ ਨੂੰ ਹਾਲ ਹੀ ਵਿੱਚ ਦੇਸ਼ ਦੇ ਵੱਕਾਰੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਭਿਨੇਤਾ ਨੇ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਐਵਾਰਡ ਹਾਸਲ ਕਰਕੇ ਖੁਸ਼ੀ ਹੋਈ ਹੈ। ਉਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਕਿਉਂਕਿ ਉਨ੍ਹਾਂ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ ਪਰ ਬਿਨਾਂ ਮੰਗੇ ਕੁਝ ਮਿਲ ਜਾਣ 'ਤੇ ਹਰ ਕੋਈ ਖੁਸ਼ੀ ਮਹਿਸੂਸ ਕਰਦਾ ਹੈ।
Reaction of Mithun Chakrabarty pic.twitter.com/x81YiMA2ea
ਹੋਰ ਪੜ੍ਹੋ: ਸਰਬਜੀਤ ਚੀਮਾ ਨੇ ਆਪਣੀ ਨਵੀਂ ਐਲਬਮ 'Bhangre Da King' ਦਾ ਕੀਤਾ ਐਲਾਨ, ਸ਼ੇਅਰ ਕੀਤਾ ਪੋਸਟਰ
ਮਿਥੁਨ ਚੱਕਰਵਰਤੀ ਨੂੰ ਆਖਰੀ ਵਾਰ ਅਨੁਪਮ ਖੇਰ ਦੀ ਵਿਵਾਦਿਤ ਹਿੰਦੀ ਫਿਲਮ 'ਦਿ ਕਸ਼ਮੀਰ ਫਾਈਲਸ' (2022) ਵਿੱਚ ਇੱਕ ਅਹਿਮ ਭੂਮਿਕਾ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਸੀ। ਇਸ ਫਿਲਮ ਵਿੱਚ ਕਸ਼ਮੀਰ ਵਿੱਚ ਕਸ਼ਮੀਰੀ ਪੰਡਤਾਂ ਨਾਲ ਵਾਪਰੇ ਇੱਕ ਹਾਦਸੇ ਬਾਰੇ ਦੱਸਿਆ ਗਿਆ ਸੀ। ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ, ਮਿਥੁਨ ਨੂੰ ਸਾਲ 2022 ਵਿੱਚ ਬੰਗਾਲੀ ਫਿਲਮ ਪ੍ਰਜਾਪਤੀ ਅਤੇ ਸਾਲ 2023 ਵਿੱਚ ਕਾਬੁਲੀਵਾਲਾ ਵਿੱਚ ਦੇਖਿਆ ਗਿਆ ਸੀ।