ਹਸਪਤਾਲ ਤੋਂ ਨਵ-ਜਨਮੀ ਧੀ ਨੂੰ ਘਰ ਲੈ ਕੇ ਪਹੁੰਚੇ ਵਰੁਣ ਧਵਨ ਤੇ ਨਤਾਸ਼ਾ, ਵਾਇਰਲ ਹੋਈਆਂ ਤਸਵੀਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਅੱਜ ਇਹ ਜੋੜਾ ਆਪਣੀ ਨਵ ਜਨਮੀ ਧੀ ਨੂੰ ਲੈ ਕੇ ਘਰ ਪਹੁੰਚੇ ਹਨ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।

By  Pushp Raj June 7th 2024 04:23 PM

Varun Dhawan with his new born daughter : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਅੱਜ ਇਹ ਜੋੜਾ ਆਪਣੀ ਨਵ ਜਨਮੀ ਧੀ ਨੂੰ ਲੈ ਕੇ ਘਰ ਪਹੁੰਚੇ ਹਨ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। 

ਦੱਸ ਦਈਏ ਕਿ ਹਾਲ ਹੀ ਵਿੱਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਮਾਪੇ ਬਣੇ ਹਨ। ਵਰੁਣ ਦੀ ਪਤਨੀ ਨਤਾਸ਼ਾ ਨੇ ਬੀਤੇ ਦਿਨੀਂ ਇੱਕ ਧੀ ਨੂੰ ਜਨਮ ਦਿੱਤਾ ਹੈ। ਇਸ ਖਾਸ ਮੌਕੇ ਉੱਤੇ ਪੈਪਰਾਜ਼ੀਸ ਨੂੰ ਮਿਠਾਈਆਂ ਵੀ ਵੰਡੀਆਂ ਗਈਆਂ। 

ਹਾਲ ਹੀ ਵਿੱਚ ਮੁੜ ਇੱਕ ਵਾਰ ਫਿਰ ਤੋਂ ਪੈਪਰਾਜ਼ੀਸ ਨੇ ਵਰੁਣ ਧਵਨ ਤੇ ਨਤਾਸ਼ਾ ਨੂੰ ਹਸਪਤਾਲ ਦੇ ਬਾਹਰ ਸਪਾਟ ਕੀਤਾ। ਇਹ ਜੋੜਾ ਆਪਣੀ ਨਵ ਜਨਮੀ ਧੀ ਨੂੰ ਹਸਪਤਾਲ ਤੋਂ ਲੈ ਕੇ ਘਰ ਲਈ ਰਵਾਨਾ ਹੁੰਦੇ ਹੋਏ ਨਜ਼ਰ ਆਏ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਰੁਣ ਧਵਨ ਤੇ ਨਤਾਸ਼ਾ ਹਸਪਤਾਲ ਚੋਂ ਬਾਹਰ ਆ ਰਹੇ ਹਨ। ਇਸ ਦੌਰਾਨ ਵਰੁਣ ਧਵਨ ਨੇ ਆਪਣੇ ਨਵ ਜਨਮੀ ਧੀ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। 

ਹੋਰ ਪੜ੍ਹੋ : ਥੱਪੜ ਦੀ ਘਟਨਾ ਮਗਰੋਂ ਕੁਲਵਿੰਦਰ ਕੌਰ ਦੇ ਹੱਕ 'ਚ ਆਏ ਗਾਇਕ ਰੇਸ਼ਮ ਸਿੰਘ ਅਨਮੋਲ, ਜਾਣੋ ਕੀ ਕਿਹਾ

ਫੈਨਜ਼ ਇਸ ਕਪਲ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਨਵੇਂ ਮਾਤਾ-ਪਿਤਾ ਬਣੇ ਇਸ ਜੋੜੇ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਦੀ ਨਿੱਕੀ ਜਿਹੀ ਧੀ ਨੂੰ ਵੀ ਕਾਫੀ ਪਿਆਰ ਤੇ ਅਸ਼ੀਰਵਾਦ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰ ਨੂੰ ਉਨ੍ਹਾਂ ਦੀ ਧੀ ਦਾ ਚਿਹਰਾ ਛੇਤੀ ਦਿਖਾਉਣ ਦੀ ਅਪੀਲ ਵੀ ਕਰ ਰਹੇ ਹਨ। 


Related Post