ਇੰਡੀਅਨ ਆਈਡਲ-14 ( Indian Idol 14 ) ਦਾ ਤਾਜ ਵੈਭਵ ਗੁਪਤਾ (Vaibhav Gupta )ਦੇ ਸਿਰ ਸੱਜਿਆ ਹੈ। ਟ੍ਰਾਫੀ ਦੇ ਨਾਲ-ਨਾਲ ਵੈਭਵ ਨੂੰ ਪੱਚੀ ਲੱਖ ਰੁਪਏ ਦਾ ਚੈਕ ਅਤੇ ਬ੍ਰੇਜਾ ਕਾਰ ਇਨਾਮ ਦੇ ਤੌਰ ‘ਤੇ ਦਿੱਤੀ ਗਈ ਹੈ। ਇਸ ਮੁਕਾਬਲੇ ‘ਚ ਆਧਿਆ ਮਿਸ਼ਰਾ, ਅੰਨਨਿਆ ਪਾਲ, ਪੀਯੂਸ਼ ਪੰਵਾਰ, ਸੁਭਾਦੀਪ ਦਾਸ, ਅੰਜਨਾ ਦੇ ਨਾਲ ਨਾਲ ਵੈਭਵ ਵੀ ਪੰਜ ਟੌਪ ਦੇ ਪ੍ਰਤੀਭਾਗੀਆਂ ‘ਚ ਸ਼ਾਮਿਲ ਸੀ ਅਤੇ ਸ਼ੋਅ ਦਾ ਜੇਤੂ ਬਣ ਕੇ ਉੱਭਰਿਆ ਹੈ।
ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਪਤਨੀ ਦਾ ਮਨਾਇਆ ਜਨਮ ਦਿਨ, ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਵਾਇਰਲ
ਇਸ ਸ਼ੋਅ ‘ਚ ਸ਼ੁਭਦੀਪ ਅਤੇ ਪੀਯੂਸ਼ ਨੁੰ ਪਹਿਲੇ ਅਤੇ ਦੂਜੇ ਉਪ ਜੇਤੂ ਐਲਾਨਿਆ ਗਿਆ ਹੈ। ਉਸ ਨੂੰ ਟ੍ਰਾਫੀ ਦੇ ਨਾਲ ਨਾਲ ਪੰਜ ਲੱਖ ਰੁਪਏ ਦਾ ਚੈਕ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਅਨੰਨਿਆ ਸ਼ੋਅ ਦੀ ਤੀਜੀ ਰਨਰ ਅੱਪ ਰਹੀ । ਉਸ ਨੂੰ ਟਰਾਫੀ ਤੋਂ ਇਲਾਵਾ ਤਿੰਨ ਲੱਖ ਦਾ ਇਨਾਮ ਮਿਲਿਆ ਹੈ। ਇਸ ਸ਼ੋਅ ‘ਚ ਵਿਸ਼ੇਸ਼ ਜੱਜ ਦੇ ਤੌਰ ‘ਤੇ ਸੋਨੂੰ ਨਿਗਮ ਨਜ਼ਰ ਆਏ । ਇਸ ਤੋਂ ਇਲਾਵਾ ਅਗਲੇ ਸੀਜ਼ਨ ‘ਚ ਬਤੌਰ ਜੱਜ ਨਜ਼ਰ ਆਉਣ ਵਾਲੀ ਨੇਹਾ ਕੱਕੜ ਵੀ ਫਿਨਾਲੇ ‘ਚ ਸ਼ਾਮਿਲ ਹੋਈ ।ਵੈਭਵ ਨੇ ਨੱਬੇ ਦੇ ਦਹਾਕੇ ‘ਚ ਐਕਸ਼ਨ ਡਰਾਮਾ ਅਤੇ ਕਰਾਈਮ ਫ਼ਿਲਮ ‘ਹਮ’ ਚੋਂ ਜੁੰਮਾ ਚੁੰਮਾ ਗੀਤ ਗਾਇਆ । ਇਸ ਤੋਂ ਇਲਾਵਾ ਵੈਭਵ ਨੇ ‘ਜੋਰੂ ਕਾ ਗੁਲਾਮ’ ਵੀ ਗਾਇਆ ।
ਵੈਭਵ ਦੀ ਇਹ ਦਿਲੀ ਇੱਛਾ ਹੈ ਕਿ ਉਹ ਸਲਮਾਨ ਖ਼ਾਨ ਅਤੇ ਰਣਵੀਰ ਸਿੰਘ ਲਈ ਪਲੇ ਬੈਕ ਸਿੰਗਿੰਗ ਕਰੇ । ਕਿਉਂਕਿ ਉਹ ਦੋਵੇਂ ਉਸ ਦੇ ਪਸੰਦੀਦਾ ਕਲਾਕਾਰ ਹਨ । ਇਸ ਤੋਂ ਇਲਾਵਾ ਵੈਭਵ ਨੇ ਆਪਣੇ ਚਾਹੁਣ ਵਾਲਿਆਂ ਅਤੇ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਹੈ। ਉਸ ਨੇ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਕਿਹਾ ਕਿ ‘ਮੈਂ ਹਰ ਉਸ ਇਨਸਾਨ ਦਾ ਸ਼ੁਕਰਗੁਜ਼ਾਰ ਹਾਂ । ਜਿਸ ਨੇ ਮੇਰੇ ‘ਤੇ ਵਿਸ਼ਵਾਸ਼ ਕੀਤਾ । ਭਾਵੇਂ ਉਹ ਜੱਜ ਹੋਣ ਜਿਨ੍ਹਾਂ ਨੇ ਮੇਰਾ ਮਾਰਗ ਦਰਸ਼ਨ ਕੀਤਾ ।ਟੀਮ ਜਿਸ ਨੇ ਮੇਰੀ ਪ੍ਰਤਿਭਾ ਨੂੰ ਨਿਖਾਰਿਆ ਤੇ ਮੇਰੇ ਸੁਫ਼ਨਿਆਂ ਨੁੰ ਸਾਕਾਰ ਕੀਤਾ । ਪਰ ਸਭ ਤੋਂ ਉੱਪਰ ਮੇਰਾ ਡੈਡੀਕੇਸ਼ਨ ਦਰਸ਼ਕਾਂ ਨੂੰ ਜਾਂਦਾ ਹੈ।ਜਿਨ੍ਹਾਂ ਦੇ ਅਟੁੱਟ ਸਮਰਥਨ ਨੇ ਮੇਰੇ ਦ੍ਰਿੜ ਸੰਕਲਪ ਨੂੰ ਅੱਗੇ ਵਧਾਇਆ ।