ਬਾਕਸ ਆਫ਼ਿਸ ‘ਤੇ ਭਿੜਣਗੀਆਂ ਦੋ ਵੱਡੀਆਂ ਫ਼ਿਲਮਾਂ, ‘ਗਦਰ-2’ ਅਤੇ ‘ਓਐੱਮਜੀ-2’ ਦੀ ਹੋਵੇਗੀ ਟੱਕਰ

ਇਸ ਸਾਲ ਗਿਆਰਾਂ ਅਗਸਤ ਨੂੰ ਵੱਡੀਆਂ ਫ਼ਿਲਮਾਂ ਦਾ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ । ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ-੨’ ਅਤੇ ਅਕਸ਼ੇ ਕੁਮਾਰ ਦੀ ਫ਼ਿਲਮ ਓਐੱਮਜੀ ਵੀ 11 ਅਗਸਤ ਨੂੰ ਹੀ ਰਿਲੀਜ਼ ਹੋ ਰਹੀ ਹੈ ।

By  Shaminder June 9th 2023 03:05 PM

ਅਕਸ਼ੇ ਕੁਮਾਰ ਦੀ ਬੇਸਬਰੀ ਦੇ ਨਾਲ ਉਡੀਕੀ ਜਾ ਰਹੀ ਫ਼ਿਲਮ ‘ਓਐੱਮਜੀ-2’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ । ਇਹ ਫ਼ਿਲਮ ਗਿਆਰਾਂ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਦੋਂਕਿ ਇਹ ਫ਼ਿਲਮ ਪਹਿਲਾਂ ‘ਓਟੀਟੀ’ ‘ਤੇ 23 ਮਈ ਨੂੰ ਰਿਲੀਜ਼ ਹੋਣੀ ਸੀ । ਇਸ ਤੋਂ ਇਲਾਵਾ ਗਿਆਰਾਂ ਅਗਸਤ ਨੂੰ ਹੀ ‘ਗਦਰ-2’ ਵੀ ਰਿਲੀਜ਼ ਹੋਣ ਜਾ ਰਹੀ ਹੈ । ਬਾਕਸ ਆਫਿਸ ‘ਤੇ ਇਨ੍ਹਾਂ ਦੋ ਵੱਡੀਆਂ ਫ਼ਿਲਮਾਂ ਦਾ ਟਕਰਾਅ ਵੇਖਣ ਨੂੰ ਮਿਲੇਗਾ । 



  View this post on Instagram

A post shared by Gadar (@gadarmovie_official)

ਫ਼ਿਲਮ ‘ਗਦਰ-2’ ‘ਚ ਸੰਨੀ ਦਿਓਲ ਮਚਾਉਣਗੇ ਗਦਰ

ਫ਼ਿਲਮ ‘ਗਦਰ -2’ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਏ ਦਿਨ ਵੀਡੀਓ ਵਾਇਰਲ ਹੋ ਰਹੇ ਹਨ । ਬੀਤੇ ਦਿਨ ਇੱਕ ਸੀਨ ਨੂੰ ਲੈ ਕੇ ਵਿਵਾਦ ਵੀ ਹੋਇਆ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸ਼ੂਟ ਕੀਤਾ ਗਿਆ ਹੈ। ਇਸ ਫ਼ਿਲਮ ਇੱਕ ਵਾਰ ਮੁੜ ਤੋਂ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ਜੋੜੀ ਧਮਾਲ ਮਚਾਏਗੀ । ਫੈਨਸ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ ।


ਨਵੇਂ ਰੂਪ ‘ਚ ਦਿਖਾਈ ਦੇਣਗੇ ਅਕਸ਼ੇ ਕੁਮਾਰ 

ਅਕਸ਼ੇ ਕੁਮਾਰ ਇਸ ਫ਼ਿਲਮ ‘ਚ ਭਗਵਾਨ ਸ਼ਿਵ ਦੇ ਰੂਪ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੇ ਕਈ ਪੋਸਟਰ ਵੀ ਸਾਹਮਣੇ ਆ ਚੁੱਕੇ ਹਨ । ਜਿਨ੍ਹਾਂ ‘ਚ ਅਕਸ਼ੇ ਕੁਮਾਰ ਦੇ ਵੱਖ ਵੱਖ ਰੂਪ ਵੇਖਣ ਨੂੰ ਮਿਲ ਰਹੇ ਹਨ ।


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਪਰ ਬਾਕਸ ਆਫ਼ਿਸ ‘ਤੇ ਏਨਾਂ ਜ਼ਿਆਦਾ ਵਧੀਆ ਰਿਸਪਾਂਸ ਇਨ੍ਹਾਂ ਫ਼ਿਲਮਾਂ ਨੂੰ ਨਹੀਂ ਮਿਲਿਆ । ਜਿੰਨੇ ਦੀ ਉਮੀਦ ਕੀਤੀ ਜਾ ਰਹੀ ਸੀ । 

View this post on Instagram

A post shared by Akshay Kumar (@akshaykumar)



 



 

ਹੋਰ ਪੜ੍ਹੋ 

Related Post