ਵਿਆਹ ਤੋਂ 6 ਸਾਲਾਂ ਬਾਅਦ ਮਾਪੇ ਬਨਣ ਵਾਲੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ, ਜੋੜੇ ਨੇ ਖਾਸ ਅੰਦਾਜ਼ 'ਚ ਸਾਂਝੀ ਕੀਤੀ ਗੁੱਡ ਨਿਊਜ਼

ਬਿੱਗ ਬੌਸ ਤੇ ਰੋਡੀਜ਼ ਫੇਮ ਮਸ਼ਹੂਰ ਅਦਾਕਾਰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਹਨ। ਦੋਹਾਂ ਦੇ ਜਲਦ ਮਾਤਾ-ਪਿਤਾ ਬਨਣ ਦੀਆਂ ਖਬਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੀ ਹਾਂ ਹੁਣ ਇਸ ਜੋੜੇ ਨੇ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।

By  Pushp Raj June 26th 2024 11:38 AM

Prince Narula on Yuvika Chaudhary Pregnancy: ਬਿੱਗ ਬੌਸ ਤੇ ਰੋਡੀਜ਼ ਫੇਮ ਮਸ਼ਹੂਰ ਅਦਾਕਾਰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਹਨ। ਦੋਹਾਂ ਦੇ ਜਲਦ  ਮਾਤਾ-ਪਿਤਾ ਬਨਣ ਦੀਆਂ ਖਬਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੀ ਹਾਂ ਹੁਣ ਇਸ ਜੋੜੇ ਨੇ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। 


ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਦੀ ਲਵ ਸਟੋਰੀ ਬਿੱਗ ਬੌਸ 9 ਵਿੱਚ ਹੀ ਸ਼ੁਰੂ ਹੋਈ ਸੀ। ਦੋਵਾਂ ਦਾ ਵਿਆਹ ਅਕਤੂਬਰ 2018 'ਚ ਹੋਇਆ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਵਿਆਹ ਤੋਂ  6 ਸਾਲ ਬਾਅਦ ਇਹ ਜੋੜਾ ਜਲਦ ਹੀ ਮਾਪੇ ਬਨਣ ਵਾਲੇ ਹਨ।  

View this post on Instagram

A post shared by PRINCE YUVIKA NARULA ❤️❤️❤️ (@princenarula)


ਜੋੜੇ ਨੇ ਬੇਹੱਦ ਖਾਸ ਅੰਦਾਜ਼ 'ਚ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ 

ਹਾਲ ਹੀ ਵਿੱਚ ਪ੍ਰਿੰਸ ਨਰੂਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੀ ਗੱਡੀ ਦੇ ਨਾਲ ਦੀ ਮੈਚਿੰਗ ਬੇਬੀ ਕਾਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਪ੍ਰਿੰਸ ਨਰੂਲਾ ਨੇ ਯੁਵਿਕਾ ਨੂੰ ਟੈਗ ਕਰਦਿਆਂ ਲਿਖਿਆ, 'ਯੁਵਿਕਾ ਹੁਣ ਤੁਸੀਂ ਦੂਜੇ ਨੰਬਰ 'ਤੇ ਹੋਵੋਗੇ ਕਿਉਂਕਿ ਨੰਬਰ 1 ਦੀ ਥਾਂ ਆਉਣ ਵਾਲਾ ਬੇਬੀ ਲੈਣ ਵਾਲਾ ਹੈ। '

ਪ੍ਰਿੰਸ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਅੱਗੇ ਲਿਖਿਆ, 'ਸਭ ਨੂੰ ਹੈਲੋ, ਸਾਨੂੰ ਨਹੀਂ ਪਤਾ ਕਿ ਅਸੀਂ ਇਸ ਭਾਵਨਾ ਨੂੰ ਕਿੰਝ ਪ੍ਰਗਟ ਕਰਨਾ ਹੈ, ਖੁਸ਼ੀ ਜਾਂ ਡਰ, ਕਿਉਂਕਿ ਅਸੀਂ ਇੱਕੋ ਸਮੇਂ ਖੁਸ਼ ਅਤੇ ਘਬਰਾਏ ਹੋਏ ਹਾਂ, ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਤੇ ਮਾਤਾ-ਪਿਤਾ ਬਨਣ ਲਈ ਬਹੁਤ ਉਤਸ਼ਾਹਿਤ ਹਾਂ। ਅਦਾਕਾਰ ਨੇ ਕਿਹਾ ਕਿ ਸਾਡਾ ਬੱਚਾ ਬਹੁਤ ਜਲਦੀ ਆ ਰਿਹਾ ਹੈ, ਹੁਣ ਉਸ ਲਈ ਸਭ ਕੁਝ ਕੀਤਾ ਜਾਵੇਗਾ। ਬੇਬੀ ਯੁਵਿਕਾ ਚੌਧਰੀ ਤੂੰ ਦੂਜੇ ਨੰਬਰ 'ਤੇ ਆਵੇਗੀ।

ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਯੁਵਿਕਾ ਗਰਭਵਤੀ ਹੈ। ਬੱਚੇ ਦਾ ਸਕੈਨ ਦੇਖ ਕੇ ਉਹ ਰੋ ਪਿਆ। ਅਦਾਕਾਰ ਨੇ ਆਪਣੇ ਬੱਚੇ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਸਿਖਾਉਣ ਅਤੇ ਉਸ ਨੂੰ ਚੰਗਾ ਇਨਸਾਨ ਬਨਾਉਣ ਦੀ ਗੱਲ ਕੀਤੀ ਹੈ। 

ਜਿਵੇਂ ਯੁਵਿਕਾ ਅਤੇ ਪ੍ਰਿੰਸ ਦੇ ਫੈਨਜ਼ ਨੂੰ ਇਹ ਖ਼ਬਰ ਮਿਲੀ।  ਸੋਸ਼ਲ ਮੀਡੀਆ 'ਤੇ ਇਸ ਕਪਲ ਨੂੰ ਫੈਨਜ਼ ਕਮੈਂਟ ਕਰਕੇ ਲਗਾਤਾਰ ਵਧਾਈਆਂ ਦੇ ਰਹੇ ਹਨ। ਫੈਨਜ਼ ਵੱਡੀ ਗਿਣਤੀ ਵਿੱਚ ਪ੍ਰਿੰਸ ਨੂੰ ਯੁਵਿਕਾ ਦਾ ਖਿਆਲ ਰੱਖਣ ਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਦੇ ਲਈ ਦੁਆ ਕਰ ਰਹੇ ਹਨ। 


Related Post