ਜਾਣੋ ਟੀਵੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ, ਜਿਨ੍ਹਾਂ ਨੇ ਬਹੁਤ ਘੱਟ ਉਮਰ ‘ਚ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ
ਟੀਵੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ । ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ।
ਟੀਵੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ । ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡੀ ਹੈ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਿਆ ਤੇਂਦੁਲਕਰ (Priya Tendulkar) ਦੀ । ਜੋ ‘ਹਮ ਪਾਂਚ’ ਸੀਰੀਅਲ ‘ਚ ਨਜ਼ਰ ਆਈ ਸੀ । ਹਾਲਾਂਕਿ ਇਸ ਸ਼ੋਅ ‘ਚ ਉਹ ਦੀਵਾਰ ‘ਤੇ ਟੰਗੀ ਤਸਵੀਰ ‘ਚ ਹੀ ਨਜ਼ਰ ਆਉਂਦੀ ਸੀ । ਪਰ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !
ਅਦਾਕਾਰਾ ਨੇ ਏਅਰ ਹੋਸਟੈੱਸ, ਨਿਊਜ਼ ਰੀਡਰ, ਰਿਸੈਪਸ਼ਨਿਸਟ ਸਣੇ ਕਈ ਨੌਕਰੀਆਂ ਵੀ ਕੀਤੀਆਂ ਸਨ ।ਇਸ ਤੋਂ ਬਾਅਦ ਉਹ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਕਈ ਸੀਰੀਅਲਸ ‘ਚ ਵੀ ਨਜ਼ਰ ਆਈ ਸੀ । ਪਰ ਮਹਿਜ਼ 47 ਸਾਲ ਦੀ ਉਮਰ ‘ਚ ਬ੍ਰੈਸਟ ਕੈਂਸਰ ਦੇ ਨਾਲ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।
ਜਸਪਾਲ ਭੱਟੀ ਦੀ ਗਈ ਸੀ ਸੜਕ ਹਾਦਸੇ ‘ਚ ਜਾਨ
ਨੱਬੇ ਦੇ ਦਹਾਕੇ ‘ਚ ਦੂਰਦਰਸ਼ਨ ‘ਤੇ ਆਉਣ ਵਾਲੇ ਫਲਾਪ ਸ਼ੋਅ, ਉਲਟਾ ਪੁਲਟਾ ਸਣੇ ਕਈ ਸੀਰੀਅਲ ‘ਚ ਕੰਮ ਕਰਨ ਵਾਲੇ ਜਸਪਾਲ ਭੱਟੀ ਵੀ ਆਪਣੇ ਕਾਮਿਕ ਅੰਦਾਜ਼ ਦੇ ਨਾਲ ਲੋਕਾਂ ਨੂੰ ਖੂਬ ਹਸਾਉਂਦੇ ਸਨ । ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਪਰ 2012 ‘ਚ ਆਪਣੇ ਬੇਟੇ ਦੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਦੌਰਾਨ ਜਾਂਦੇ ਸਮੇਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਜਿਸ ‘ਚ ਜਸਪਾਲ ਭੱਟੀ ਦੀ ਮੌਤ ਹੋ ਗਈ ਸੀ ।
ਜਤਿਨ ਕਨਕਿਆ
‘ਸ਼੍ਰੀਮਾਨ ਜੀ, ਸ਼੍ਰੀਮਤੀ ਜੀ’ ਸੀਰੀਅਲ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਕੇਸ਼ਵ ਕੁਲਕਰਣੀ ਉਰਫ ਜਤਿਨ ਕਨਕਿਆ (jatin kanakia )ਨੇ ਵੀ ਖੂਬ ਹਸਾਇਆ ਸੀ । ਤਿੰਨ ਸਾਲ ਤੱਕ ਇਹ ਸ਼ੋਅ ਪ੍ਰਸਾਰਿਤ ਹੋਇਆ ਸੀ । ਉਨ੍ਹਾਂ ਨੇ ਬਿਹਤਰੀਨ ਅਦਾਕਾਰੀ ਅਤੇ ਕਾਮੇਡੀ ਦੇ ਨਾਲ ਅਜਿਹੀ ਛਾਪ ਛੱਡੀ ਕਿ ਘਰ ਘਰ ‘ਚ ਉਨ੍ਹਾਂ ਨੂੰ ‘ਪ੍ਰਿੰਸ ਆਫ ਕਾਮੇਡੀ’ ਕਿਹਾ ਜਾਣ ਲੱਗ ਪਿਆ ਸੀ । ਉਨ੍ਹਾਂ ਦਾ ਅੰਤ ਸਮਾਂ ਬੜਾ ਹੀ ਦਰਦਨਾਕ ਸੀ । ਉਨ੍ਹਾਂ ਨੂੰ ਲੱਕ ‘ਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਜਿਸ ਨੂੰ ਉਨ੍ਹਾਂ ਨੇ ਆਮ ਦਰਦ ਵਾਂਗ ਲਿਆ । ਪਰ ਜਦੋਂ ਚੈੱਕਅੱਪ ਕਰਵਾਇਆ ਤਾਂ ਇਹ ਪੈਨਕ੍ਰਿਆਟਿਕ ਕੈਂਸਰ ਨਿਕਲਿਆ ਅਤੇ ਇਸੇ ਕਾਰਨ ਮਹਿਜ਼ ੪੭ ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।