Parineeti-Raghav Wedding: ਅੱਜ ਹੈ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦਾ ਵਿਆਹ , ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖ਼ਾਸ ਝਲਕ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਅੱਜ ਆਖਿਰਕਾਰ ਉਹ ਦਿਨ ਆ ਹੀ ਗਿਆ ਹੈ। ਇਸ ਦੇ ਨਾਲ ਹੀ ਉਦੈਪੁਰ ਤੋਂ ਵਿਆਹ 'ਚ ਸ਼ਾਮਿਲ ਹੋਏ ਮਹਿਮਾਨਾਂ ਦੀ ਵੀ ਖ਼ਾਸ ਝਲਕ ਸਾਹਮਣੇ ਆਈ ਹੈ।

By  Pushp Raj September 24th 2023 04:21 PM

Parineeti-Raghav Wedding : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਅੱਜ ਆਖਿਰਕਾਰ ਉਹ ਦਿਨ ਆ ਹੀ ਗਿਆ ਹੈ।

View this post on Instagram

A post shared by Viral Bhayani (@viralbhayani)


 ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 24 ਸਤੰਬਰ ਯਾਨੀ ਅੱਜ ਪਰਿਣੀਤੀ-ਰਾਘਵ ਇੱਕ ਦੂਜੇ ਦੇ ਹੋ ਜਾਣਗੇ। ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਅਤੇ ਲਾੜਾ-ਲਾੜੀ ਦੇ ਪਰਿਵਾਰ ਉਦੈਪੁਰ ਪਹੁੰਚ ਚੁੱਕੇ ਹਨ। ਉਦੈਪੁਰ 'ਚ ਵਿਆਹ ਦੀਆਂ ਰਸਮਾਂ ਜਾਰੀ ਹਨ। ਹੁਣ ਵਿਆਹ 'ਚ ਸ਼ਾਮਿਲ ਹੋਏ ਮਹਿਮਾਨਾਂ ਦੀ ਝਲਕ ਸਾਹਮਣੇ ਆਈ ਹੈ। 

ਪਰਿਣੀਤੀ ਅਤੇ ਰਾਘਵ 24 ਸਤੰਬਰ ਨੂੰ ਲਾਂਵਾਂ ਲੈਣ ਜਾ ਰਹੇ ਹਨ। ਦੁਪਹਿਰ 1 ਵਜੇ ਰਾਘਵ ਦੇ ਸਹਿਰਾ ਬੰਨਿਆ ਗਿਆ। ਇਸ ਤੋਂ ਬਾਅਦ ਉਹ ਆਪਣੀ ਦੁਲਹਨ ਨੂੰ ਲੈਣ ਲਈ ਕਿਸ਼ਤੀ ਰਾਹੀਂ ਵੈਨਿਊ ਸਥਾਨ 'ਤੇ ਪਹੁੰਚਣਗੇ। ਜਿੱਥੇ 3 ਵਜੇ ਜੈਮਾਲਾ ਅਤੇ 4 ਵਜੇ ਲਾਂਵਾਂ ਹੋਣਗੀਆਂ। ਪਰਿਣੀਤੀ ਦੀ ਵਿਦਾਈ ਸ਼ਾਮ ਨੂੰ ਹੋਵੇਗੀ ਤੇ ਰਾਤ ਨੂੰ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।

View this post on Instagram

A post shared by Arvind Kejriwal Fans (@arvindkejriwalaap.fc)


ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਆਪਣੀ ਐਲਬਮ  'Ghost' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਗਾਇਕ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦੱਸੀ ਡੇਟ 

ਪਰਿਣੀਤੀ ਅਤੇ ਰਾਘਵ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਣ ਜਾ ਰਿਹਾ ਹੈ। ਇਹ ਹੋਟਲ ਬਹੁਤ ਖੂਬਸੂਰਤ ਹੈ। ਚਾਰੇ ਪਾਸਿਓਂ ਪਿਚੋਲਾ ਝੀਲ ਪਿਚੋਲਾ ਅਤੇ ਅਰਾਵਲੀ ਪਹਾੜਾਂ ਨਾਲ ਘਿਰਿਆ ਹੋਇਆ ਹੈ। ਜੋ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਵਿਆਹ ਦੇ ਮੇਨੂ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਦੇ ਨਾਲ-ਨਾਲ ਕੁਝ ਰਾਜਸਥਾਨੀ ਪਕਵਾਨ ਵੀ ਰੱਖੇ ਗਏ ਹਨ।


Related Post