ਪੰਜਾਬ ‘ਚ ਜਨਮੇ ਮੁਹੰਮਦ ਰਫੀ ਦੀ ਅੱਜ ਹੈ ਬਰਸੀ, ਇੱਕ ਫਕੀਰ ਨੂੰ ਗਾਉਂਦਾ ਵੇਖ ਜਾਗਿਆ ਸੀ ਗਾਉਣ ਦਾ ਸ਼ੌਂਕ

ਮੁਹੰਮਦ ਰਫੀ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪੰਜਾਬ ‘ਚ ਜਨਮੇ ਮੁਹੰਮਦ ਰਫੀ ਦੇ ਪਰਿਵਾਰ ‘ਚ ਉਨ੍ਹਾਂ ਤੋਂ ਇਲਾਵਾ ਹੋਰ ਪੰਜ ਭੈਣ ਭਰਾ ਸਨ ।ਉਹ ਘਰ ‘ਚ ਛੇ ਬੱਚਿਆਂ ਚੋਂ ਦੂਜੇ ਨੰਬਰ ‘ਤੇ ਸਨ । ਅੱਜ ਦੇ ਦਿਨ ਮਿਊਜ਼ਿਕ ਇੰਡਸਟਰੀ ਦਾ ਇਹ ਸੁਰੀਲਾ ਸਿਤਾਰਾ ਹਮੇਸ਼ਾ ਦੇ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।

By  Shaminder July 31st 2023 04:05 PM

 ਮੁਹੰਮਦ ਰਫੀ (Mohammad Rafi) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪੰਜਾਬ ‘ਚ ਜਨਮੇ ਮੁਹੰਮਦ ਰਫੀ ਦੇ ਪਰਿਵਾਰ ‘ਚ ਉਨ੍ਹਾਂ ਤੋਂ ਇਲਾਵਾ ਹੋਰ ਪੰਜ ਭੈਣ ਭਰਾ ਸਨ ।ਉਹ ਘਰ ‘ਚ ਛੇ ਬੱਚਿਆਂ ਚੋਂ ਦੂਜੇ ਨੰਬਰ ‘ਤੇ ਸਨ । ਅੱਜ ਦੇ ਦਿਨ ਮਿਊਜ਼ਿਕ ਇੰਡਸਟਰੀ ਦਾ ਇਹ ਸੁਰੀਲਾ ਸਿਤਾਰਾ ਹਮੇਸ਼ਾ ਦੇ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ । ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਸਮੂਹ ਸੰਗੀਤ ਜਗਤ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ । 



ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜਲਦ ਦੂਜੇ ਬੱਚੇ ਨੂੰ ਜਨਮ ਦੇਵੇਗੀ ਅਦਾਕਾਰਾ

ਫਕੀਰ ਨੂੰ ਗਾਉਂਦੇ ਵੇਖ ਜਾਗਿਆ ਗਾਇਕੀ ਦਾ ਸ਼ੌਂਕ 

ਮੁਹੰਮਦ ਰਫੀ ਅਕਸਰ ਇੱਕ ਫਕੀਰ ਗਾਉਂਦੇ ਹੋਏ ਸੁਣਦੇ ਸਨ । ਜਿਸ ਤੋਂ ਬਾਅਦ ਉਸ ਫਕੀਰ ਨੂੰ ਹੀ ਵੇਖ ਕੇ ਉਨ੍ਹਾਂ ਦੇ ਦਿਲ ‘ਚ ਗਾਉਣ ਦਾ ਸ਼ੌਂਕ ਪੈਦਾ ਹੋਇਆ ਸੀ । ਉਨ੍ਹਾਂ ਨੂੰ   ਗਾਉਣ ਦਾ ਪਹਿਲਾ ਮੌਕਾ ਪੰਜਾਬੀ ਫ਼ਿਲਮ ‘ਗੁਲਬਲੋਚ’ ਵਿੱਚ ਮਿਲਿਆ ਸੀ । ਜਿਸ ਸਮੇਂ ਮੁਹੰਮਦ ਰਫੀ ਦਾ ਕਰੀਅਰ ਸਿਖਰ ‘ਤੇ ਸੀ ਤਾਂ ਉਹ ਇੱਕ ਵਾਰ ਹੱਜ ਕਰਨ ਗਏ ਸਨ । ਜਿੱਥੇ ਮੌਲਵੀਆਂ ਦੇ ਕਹਿਣ ‘ਤੇ ਉਨ੍ਹਾਂ ਨੇ ਗਾਉਣਾ ਛੱਡ ਦਿੱਤਾ ਸੀ ।


ਜਦੋਂ ਇਸ ਦੀ ਭਿਣਕ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਲੱਗੀ ਤਾਂ ਉਹ ਚਿੰਤਿਤ ਹੋ ਗਏ । ਕਿਉਂਕਿ  ਮੁਹੰਮਦ ਰਫੀ ਦੀ ਆਵਾਜ਼ ਹੀ ਉਨ੍ਹਾਂ ਦੇ ਪਰਿਵਾਰ ਦੇ ਰੁਜ਼ਗਾਰ ਦਾ ਜ਼ਰੀਆ ਸੀ । ਜਿਸ ਤੋਂ ਬਾਅਦ ਮੁਹੰਮਦ ਰਫੀ ਨੇ ਮੁੜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ ।31 ਜੁਲਾਈ  1980 ਨੂੰ ਰਮਜਾਨ ਦੇ ਮਹੀਨੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਉਹਨਾਂ ਦੇ ਨਾਂਅ 26 ਹਜ਼ਾਰ ਗੀਤ ਗਾਉਣ ਦਾ ਰਿਕਾਰਡ ਹੈ ।





Related Post