ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਧੀ ਦਾ ਅੱਜ ਹੈ ਜਨਮ ਦਿਨ, ਨਾਨੀ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਧੀ ਰਾਹਾ ਕਪੂਰ ਦਾ ਅੱਜ ਜਨਮ ਦਿਨ ਹੈ । ਅੱਜ ਇਸ ਜੋੜੀ ਦੀ ਧੀ ਇੱਕ ਸਾਲ ਦੀ ਹੋ ਗਈ ਹੈ । ਇਸ ਮੌਕੇ ‘ਤੇ ਰਾਹਾ ਦੀ ਨਾਨੀ ਸੋਨੀ ਰਾਜਦਾਨ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।
ਰਣਬੀਰ ਕਪੂਰ (Ranbir Kapoor)ਅਤੇ ਆਲੀਆ ਭੱਟ ਦੀ ਧੀ ਰਾਹਾ ਕਪੂਰ ਦਾ ਅੱਜ ਜਨਮ ਦਿਨ ਹੈ । ਅੱਜ ਇਸ ਜੋੜੀ ਦੀ ਧੀ ਇੱਕ ਸਾਲ ਦੀ ਹੋ ਗਈ ਹੈ । ਇਸ ਮੌਕੇ ‘ਤੇ ਰਾਹਾ ਦੀ ਨਾਨੀ ਸੋਨੀ ਰਾਜਦਾਨ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।ਸੋਨੀ ਰਾਜਦਾਨ ਨੇ ਇੱਕ ਕਿਊੇੇਟ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਦੋਹਤੀ ਨੂੰ ਪਹਿਲੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਬੱਬੂ ਮਾਨ ਦੇ ਫੈਨ ਦੀ ਹੋਈ ਮੌਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਜਤਾਇਆ ਦੁੱਖ
ਉੱਥੇ ਹੀ ਦਾਦੀ ਨੀਤੂ ਕਪੂਰ ਨੇ ਵੀ ਆਪਣੀ ਪੋਤੀ ਦੇ ਜਨਮ ਦਿਨ ‘ਤੇ ਪਿਆਰ ਲੁਟਾਇਆ ਹੈ । ਨੀਤੂ ਕਪੂਰ ੇ ਆਪਣੀ ਪੋਤੀ ਦੇ ਜਨਮ ਦਿਨ ‘ਤੇ ਲਿਖਿਆ ‘ਵੇਖਦੇ ਹੀ ਵੇਖਦੇ ਰਾਹਾ ਇੱਕ ਸਾਲ ਦੀ ਹੋ ਗਈ। ਜਨਮ ਦਿਨ ਦੀ ਬਹੁਤ ਬਹੁਤ ਵਧਾਈ’।
ਰਣਬੀਰ ਅਤੇ ਆਲੀਆ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਕੁਝ ਸਮੇਂ ਪਹਿਲਾਂ ਹੋਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਦੋਸਤੀ ਇੱਕ ਫ਼ਿਲਮ ਦੇ ਸੈੱਟ ‘ਤੇ ਹੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਤੱਕ ਡੇਟ ਕੀਤਾ ਸੀ ਅਤੇ ਕੁਝ ਸਮਾਂ ਪਹਿਲਾਂ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਸਨ ।