ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਕਿਹਾ ਸੀ ਕਿ ‘ਮੈਂ ਸਕਰੀਨ ‘ਤੇ ਹੋ ਸਕਦੀ ਹਾਂ ਨਿਊਡ, ਮੇਰਾ ਪਤੀ ਨਹੀਂ ਦਿੰਦਾ ਕੰਮ ‘ਚ ਦਖਲ’, ਅਦਾਕਾਰਾ ਦੇ ਇਸ ਬਿਆਨ ਨੇ ਮਚਾਈ ਸੀ ਤੜਥੱਲੀ

ਅਦਾਕਾਰਾ ਸੁਰਵੀਨ ਚਾਵਲਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਸੁਰਵੀਨ ਚਾਵਲਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਹਾਲਾਂਕਿ ਸਕਰੀਨ ‘ਤੇ ਅਦਾਕਾਰਾ ਦਾ ਬੇਬਾਕ ਅੰਦਾਜ਼ ਵੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਵੀ ਅਦਾਕਾਰਾ ਓਨੀ ਹੀ ਬੇਬਾਕੀ ਦੇ ਨਾਲ ਜਿਉਂਦੀ ਹੈ ।

By  Shaminder August 1st 2023 12:17 PM

 ਅਦਾਕਾਰਾ ਸੁਰਵੀਨ ਚਾਵਲਾ (Surveen Chawla) ਦਾ ਅੱਜ ਜਨਮ ਦਿਨ (Birthday) ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਸੁਰਵੀਨ ਚਾਵਲਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਹਾਲਾਂਕਿ ਸਕਰੀਨ ‘ਤੇ ਅਦਾਕਾਰਾ ਦਾ ਬੇਬਾਕ ਅੰਦਾਜ਼ ਵੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਵੀ ਅਦਾਕਾਰਾ ਓਨੀ ਹੀ ਬੇਬਾਕੀ ਦੇ ਨਾਲ ਜਿਉਂਦੀ ਹੈ । 


ਹੋਰ ਪੜ੍ਹੋ : ਗਾਇਕ ਨਿੰਜਾ ਨੇ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਿੰਜਾ ਦੀ ਲੁੱਕ ਵੇਖ ਫੈਨਸ ਹੋਏ ਹੈਰਾਨ

ਇੱਕ ਵਾਰ ਉਸ ਨੇ ਫ਼ਿਲਮਾਂ ‘ਚ ਆਪਣੇ ਕਿਰਦਾਰਾਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਤੜਥੱਲੀ ਮਚਾ ਦਿੱਤੀ ਸੀ । ਅਦਾਕਾਰਾ ਨੇ ਕਿਹਾ ਸੀ ਕਿ ਮੈਂ ਸਕਰੀਨ ‘ਤੇ ਨਿਊਡ ਹੋ ਸਕਦੀ ਹਾਂ ਅਤੇ ਮੇਰਾ ਪਤੀ ਕਦੇ ਵੀ ਇਸ ‘ਚ ਦਖਲ ਨਹੀਂ ਦਿੰਦਾ’। 


ਸੁਰਵੀਨ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕੀਤਾ ਕੰਮ 

ਸੁਰਵੀਨ ਚਾਵਲਾ ਨੇ ਜਿੱਥੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਦਿਲਜੀਤ ਦੋਸਾਂਝ ਦੇ ਨਾਲ ‘ਡਿਸਕੋ ਸਿੰਘ’, ‘ਸਿੰਘ ਵਰਸਿਜ਼ ਕੌਰ’, ‘ਲੱਕੀ ਦੀ ਅਨਲੱਕੀ ਸਟੋਰੀ’ ਸਣੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।


ਇਸ ਤੋਂ ਇਲਾਵਾ ਅਦਾਕਾਰਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਸ ‘ਚ ‘ਹੇਟ ਸਟੋਰੀ-੨’,’ਹਮ ਤੁਮ ਸ਼ਬਾਨਾ’, ‘ਹਿੰਮਤ ਵਾਲਾ’ ਸਣੇ ਕਈ ਹਿੰਦੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਿਆ ਹੈ ।    

View this post on Instagram

A post shared by Surveen Chawla (@surveenchawla)


ਚੰਡੀਗੜ੍ਹ ‘ਚ ਹੋਇਆ ਸੀ ਜਨਮ 

ਅਦਾਕਾਰਾ ਸੁਰਵੀਨ ਚਾਵਲਾ ਚੰਡੀਗੜ੍ਹ ਦੀ ਜੰਮਪਲ ਹੈ । ਇੱਕ 1 ਅਗਸਤ 1984 ‘ਚ ਅਦਾਕਾਰਾ ਦਾ ਜਨਮ ਹੋਇਆ ਸੀ । ਉਸ ਨੇ ਅਕਸ਼ੇ ਠੱਕਰ ਦੇ ਨਾਲ ਵਿਆਹ ਕਰਵਾਇਆ ਹੈ । ਉਸ ਦੇ ਘਰ ਕੁਝ ਸਮਾਂ ਪਹਿਲਾਂ ਧੀ ਨੇ ਜਨਮ ਲਿਆ ਸੀ, ਜੋ ਕਿ ਹੁਣ ਕਾਫੀ ਵੱਡੀ ਹੋ ਚੁੱਕੀ ਹੈ  । 

   View this post on Instagram

A post shared by Surveen Chawla (@surveenchawla)




Related Post